ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਿਤ ਸ਼ਾਹ ਦੀ ਰੈਲੀ ਲਈ ਭੀੜ ਇਕੱਠੀ ਕਰਨ ਦੀ ਜ਼ਿੰਮੇਵਾਰੀ ਉਮੀਦਵਾਰਾਂ ਨੂੰ ਦਿੱਤੀ

07:30 AM Sep 17, 2024 IST

ਪੱਤਰ ਪ੍ਰੇਰਕ
ਫਰੀਦਾਬਾਦ, 16 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫਰੀਦਾਬਾਦ ਵਿੱਚ 17 ਸਤੰਬਰ ਨੂੰ ਰੈਲੀ ਹੋ ਰਹੀ ਹੈ। ਇਸ ਲਈ ਇੱਥੋਂ ਦੇ ਲੋਕ ਸਭਾ ਵਿੱਚ ਪੈਂਦੇ ਵਿਧਾਨ ਸਭਾ ਦੇ 6 ਅਤੇ ਪਲਵਲ ਦੇ 3 ਵਿਧਾਨ ਸਭਾ ਹਲਕੇ ਦੇ ਉਮੀਦਵਾਰਾਂ ਨੂੰ ਰੈਲੀ ਲਈ ਭੀੜ ਇਕੱਠੀ ਕਰਨ ਦਾ ਜਿੰਮਾ ਸੌਂਪਿਆ ਗਿਆ ਹੈ। ਇਸ ਵਾਰ ਜਿਨ੍ਹਾਂ ਚਾਹਵਾਨ ਆਗੂਆਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ, ਉਨ੍ਹਾਂ ਨੇ ਰੈਲੀ ਤੋਂ ਟਾਲਾ ਵੱਟ ਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਭਾਜਪਾ ਦੇ ਆਗੂਆਂ ਵੱਲੋਂ ਅੱਜ ਰੈਲੀ ਵਾਲੀ ਥਾਂ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਰੈਲੀ ਲਈ ਬਹੁਤੀ ਭੀੜ ਤਿਗਾਂਵ ਵਿਧਾਨ ਸਭਾ ਹਲਕੇ ਤੋਂ ਆਉਣ ਦੀ ਉਮੀਦ ਹੈ ਕਿਉਂਕਿ ਇਹ ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਦੇ ਗੜ੍ਹ ਵਾਲਾ ਦਿਹਾਤੀ ਇਲਾਕਾ ਹੈ। ਬੱਸਾਂ ਲਈ ਰੈਲੀ ਵਾਲੀ ਥਾਂ ਸੈਕਟਰ 12 ਦੇ ਮੈਦਾਨ ਨੇੜੇ ਪਾਰਕਿੰਗ ਦਾ ਬੰਦੋਬਸਤ ਕੀਤਾ ਗਿਆ ਹੈ। ਸਮੁੱਚੇ ਪ੍ਰਬੰਧ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜ ਵੋਹਰਾ ਦੇਖ ਰਹੇ ਹਨ।

Advertisement

Advertisement