ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧਾਰਮਿਕ ਸਮਾਗਮਾਂ ਦਾ ਸਹਾਰਾ ਲੈਣ ਲੱਗੇ ਉਮੀਦਵਾਰ

08:01 AM May 16, 2024 IST
ਲੁਧਿਆਣਾ ਵਿੱਚ ਸ਼ਹੀਦ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ। -ਫੋਟੋ: ਇੰਦਰਜੀਤ ਵਰਮਾ

ਗਗਨਦੀਪ ਅਰੋੜਾ
ਲੁਧਿਆਣਾ, 15 ਮਈ
ਲੋਕ ਸਭਾ ਚੋਣਾਂ ਨੂੰ ਲੈ ਕੇ ਲੁਧਿਆਣਾ ਵਿੱਚ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਚੋਣਾਂ ਦੇ ਲਈ ਸਿੱਧੇ ਤੌਰ ’ਤੇ ਚਾਰ ਪਾਰਟੀਆਂ ਵਿੱਚ ਸਿਆਸੀ ਟੱਕਰ ਹੈ। ਇਸ ਟੱਕਰ ਵਿੱਚ ਜਿੱਤ ਹਾਸਲ ਕਰਨ ਦੇ ਲਈ ਉਮੀਦਵਾਰ ਪੂਰਾ ਜ਼ੋਰ ਲਗਾ ਰਹੇ ਹਨ। ਉਮੀਦਵਾਰਾਂ ਨੇ ਚੋਣ ਪ੍ਰਚਾਰ ਦੇ ਲਈ ਹੁਣ ਧਾਰਮਿਕ ਤੇ ਸਮਾਜਿਕ ਸਮਾਗਮਾਂ ਨੂੰ ਚੁਣ ਲਿਆ ਹੈ। ਹਰ ਸਮਾਗਮ ਵਿੱਚ 100 ਤੋਂ 200 ਲੋਕਾਂ ਤੱਕ ਆਪਣਾ ਸਿੱਧਾ ਪ੍ਰਚਾਰ ਕਰਨ ਦੇ ਲਈ ਉਮੀਦਵਾਰ ਅਜਿਹੇ ਸਮਾਗਮਾਂ ਵਿੱਚ ਹਾਜ਼ਰੀ ਲਗਵਾਉਣ ਲੱਗੇ ਹਨ। ਇੰਨਾ ਹੀ ਨਹੀਂ ਅੰਤਿਮ ਸੰਸਕਾਰ ਤੇ ਭੋਗਾਂ ਵਿੱਚ ਵੀ ਉਮੀਦਵਾਰ ਆਪਣਾ ਦੁੱਖ ਪ੍ਰਗਟ ਕਰਨ ਲਈ ਪੁੱਜ ਰਹੇ ਹਨ।
ਲੁਧਿਆਣਾ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ, ਭਾਜਪਾ ਦੇ ਰਵਨੀਤ ਸਿੰਘ ਬਿੱਟੂ, ਆਮ ਆਦਮੀ ਪਾਰਟੀ ਦੇ ਅਸ਼ੋਕ ਪਰਾਸ਼ਰ ਪੱਪੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਲਗਾਤਾਰ ਚੋਣ ਪ੍ਰਚਾਰ ਦੇ ਨਾਲ ਨਾਲ ਧਾਰਮਿਕ ਸਮਾਗਮ ਵਿੱਚ ਵੀ ਆਪਣੀ ਹਾਜ਼ਰੀ ਲਗਾ ਰਹੇ ਹਨ। ਸ਼ਹਿਰ ਦਾ ਕੋਈ ਵੀ ਧਾਰਮਿਕ ਸਮਾਗਮ ਅਜਿਹਾ ਨਹੀਂ, ਜਿਥੇ ਇਹ ਉਮੀਦਵਾਰ ਪੁੱਜ ਨਾ ਰਹੇ ਹੋਣ। ਮੰਦਿਰ ਤੇ ਗੁਰਦੁਆਰਿਆਂ ਦੇ ਹਰ ਸਮਾਗਮ ਵਿੱਚ ਬਿਨਾਂ ਕੁੱਝ ਬੋਲੇ ਸਿਰਫ਼ ਹੱਥ ਜੋੜ ਕੇ ਹੀ ਉਮੀਦਵਾਰ ਆਪਣਾ ਚੋਣ ਪ੍ਰਚਾਰ ਕਰਦੇ ਨਜ਼ਰ ਆਉਂਦੇ ਹਨ। ਅੱਜ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਹਾੜੇ ਮੌਕੇ ਵੀ ਚਾਰੋਂ ਉਮੀਦਵਾਰ ਸਮਾਗਮ ਵਿੱਚ ਹਿੱਸਾ ਲੈਣ ਪੁੱਜੇ। ਇਸ ਤੋਂ ਇਲਾਵਾ ਰਾਤ ਨੂੰ ਹੋਣ ਵਾਲੇ ਜਗਰਾਤਿਆਂ ਤੇ ਮੰਦਿਰ ਦੇ ਸਮਾਗਮਾਂ ਵਿੱਚ ਵੀ ਇਹ ਉਮੀਦਵਾਰ ਪੁੱਜ ਰਹੇ ਹਨ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਧਾਰਮਿਕ ਤੇ ਸਮਾਜਿਕ ਸਮਾਗਮ ਚੋਣ ਪ੍ਰਚਾਰ ਦੇ ਲਈ ਸਭ ਤੋਂ ਆਸਾਨ ਤੇ ਸਸਤਾ ਤਰੀਕਾ ਹੈ। ਜਿਥੇ ਸਮਾਗਮ ਕਰਵਾਉਣ ਵਾਲਿਆਂ ਨੇ ਖੁਦ ਹੀ 100 ਤੋਂ 200 ਲੋਕਾਂ ਦੀ ਭੀੜ ਇਕੱਠੀ ਕੀਤੀ ਹੁੰਦੀ ਹੈ। ਹਾਲਾਂਕਿ, ਜ਼ਿਆਦਾਤਰ ਸਮਾਗਮ ਵਿੱਚ ਇਹ ਉਮੀਦਵਾਰ ਸਪੀਚ ਤਾਂ ਨਹੀਂ ਦਿੰਦੇ ਪਰ ਸਿਰਫ਼ ਹੱਥ ਜੋੜ ਤੇ ਬਜ਼ੁਰਗਾਂ ਦੇ ਪੈਰੀ ਹੱਥ ਲਗਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ। ਸ਼ਹਿਰ ਕੇ ਕਿਸੇ ਵੀ ਪ੍ਰਮੁੱਖ ਬੰਦੇ ਦਾ ਭੋਗ ਹੋਵੇ, ਉਥੇ ਇਹ ਉਮੀਦਵਾਰ ਸਮੇਂ ਸਿਰ ਪੁੱਜ ਆਪਣੀ ਹਾਜ਼ਰੀ ਲਗਾ ਰਹੇ ਹਨ। ਹਰ ਉਮੀਦਵਾਰ ਦੇ ਪ੍ਰੋਗਰਾਮਾਂ ਦੀ ਲਿਸਟ ਵਿੱਚ ਰੋਜ਼ਾਨਾ ਕਿਸੇ ਨਾ ਕਿਸੇ ਦੇ ਭੋਗ ਦਾ ਸਮਾਗਮ ਸ਼ਾਮਲ ਹੁੰਦਾ ਹੈ।

Advertisement

Advertisement