ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਵਾਲਾਂ ਦੇ ਜਵਾਬ ਤੋਂ ਬਿਨਾਂ ਵੋਟਾਂ ਦੀ ਆਸ ਨਾ ਰੱਖਣ ਉਮੀਦਵਾਰ

07:32 AM Apr 17, 2024 IST
ਪਿੰਡ ਰਾਮਗੜ੍ਹ ਵਿੱਚ ਸਵਾਲਾਂ ਬਾਰੇ ਲੱਗਿਆ ਬੈਨਰ।

ਜੈਸਮੀਨ ਭਾਰਦਵਾਜ
ਨਾਭਾ, 16 ਅਪਰੈਲ
ਇੱਥੋਂ ਨੇੜਲੇ ਪਿੰਡ ਰਾਮਗੜ੍ਹ ਦੇ ਵਾਸੀਆਂ ਵੱਲੋਂ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਲਈ ਛੇ ਸਵਾਲ ਰੱਖਦੇ ਹੋਏ ਸਵਾਗਤੀ ਬੋਰਡ ਲਗਾਇਆ ਗਿਆ ਹੈ। ਇਸ ਵਿੱਚ ਉਨ੍ਹਾਂ ਨੇ ਵੋਟ ਲੈਣ ਦੀ ਸ਼ਰਤ ਵੱਜੋਂ ਕੁਝ ਸਵਾਲਾਂ ਦੇ ਜਵਾਬ ਮੰਗੇ ਹਨ। ਪਿੰਡ ਵਿੱਚ ਦਾਖ਼ਲ ਹੁੰਦਿਆਂ ਹੀ ਬੈਨਰ ਉਮੀਦਵਾਰਾਂ ਦਾ ਸਵਾਲਾਂ ਨਾਲ ਸਵਾਗਤ ਕਰਦਾ ਹੈ। ਇਸ ਵਿੱਚ ਪਿੰਡ ਵਾਸੀਆਂ ਨੇ ਮੁੱਖ ਤੌਰ ’ਤੇ ਰੁਜ਼ਗਾਰ, ਨਸ਼ੇ, ਪਰਵਾਸ, ਮਨਰੇਗਾ, ਕਿਸਾਨੀ ਨੂੰ ਲੈ ਕੇ ਸਵਾਲ ਰੱਖੇ ਗਏ ਹਨ ਤੇ ਲਿਖਿਆ ਹੈ ਕਿ ਇਨ੍ਹਾਂ ਸਵਾਲਾਂ ਦੇ ‘ਸੰਜੀਦਾ’ ਜਵਾਬ ਤੋਂ ਬਿਨਾਂ ਉਮੀਦਵਾਰ ਇਸ ਪਿੰਡ ਵਿੱਚੋਂ ਵੋਟ ਦੀ ਆਸ ਨਾ ਰੱਖਣ।
ਲੋਕਾਂ ਨੇ ਦੱਸਿਆ ਕਿ ਐਤਵਾਰ ਨੂੰ ਸਾਂਝੇ ਸਮਾਗਮ ਦੌਰਾਨ ਇਹ ਗੱਲ ਉੱਠੀ ਕਿ ਸਿਆਸੀ ਆਗੂਆਂ ਨੂੰ ਅਸਲ ਮੁੱਦਿਆਂ ਪ੍ਰਤੀ ਜਵਾਬਦੇਹ ਬਣਾਉਣ ਦੀ ਲੋੜ ਹੈ ਨਾ ਕਿ ਬੇਵਜ੍ਹਾ ਇਨ੍ਹਾਂ ਦੀਆਂ ਰੈਲੀਆਂ ਵਿੱਚ ਭੀੜ ਬਣਨ ਦੀ। ਇਸ ਗੱਲ ਨੂੰ ਭਰਵਾਂ ਹੁੰਗਾਰਾ ਮਿਲਿਆ। ਮਗਰੋਂ ਪਿੰਡ ਵਾਸੀਆਂ ਨੇ ਕੁਝ ਸਵਾਲ ਸੋਚੇ ਅਤੇ ਇਸ ਨੂੰ ਬੈਨਰ ਦਾ ਰੂਪ ਦੇ ਦਿੱਤਾ। ਇਸ ਮੌਕੇ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਮੀਦਵਾਰ ਭਾਵੇਂ ਕਿਸੇ ਪਾਰਟੀ ਨਾਲ ਸਬੰਧਤ ਹੋਣ, ਉਹ ਪਿੰਡ ਵਿੱਚ ਬੇਰੁਜ਼ਗਾਰੀ, ਛੋਟੀ ਕਿਸਾਨੀ ਅਤੇ ਮਜ਼ਦੂਰਾਂ ਸਿਰ ਕਰਜ਼ਿਆਂ ਦੀ ਪੰਡ, ਨਸ਼ਿਆਂ, ਪਰਵਾਸ ਅਤੇ ਮਨਰੇਗਾ ਦੀ ਜ਼ਮੀਨੀ ਹਕੀਕਤ ਤੋਂ ਵਾਕਫ ਹੋਣ ਅਤੇ ਇਨ੍ਹਾਂ ਪਿੱਛੇ ਕਾਰਨਾਂ ਦੀ ਸਮਝ ਰੱਖਦੇ ਹੋਣ ਤਾਂ ਜੋ ਉਹ ਇਨ੍ਹਾਂ ਦੇ ਹੱਲ ਬਾਰੇ ਕੋਈ ਗੱਲ ਰੱਖ ਸਕਣ।
ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਇਥੇ ਪੰਜ ਏਕੜ ਦੇ ਕਿਸਾਨਾਂ ਨੂੰ ਅਰਜ਼ੀਆਂ ਦੇ ਬਾਵਜੂਦ ਮਨਰੇਗਾ ਵਿੱਚ ਉਪਲਬਧ ਕੋਈ ਲਾਭ ਨਹੀਂ ਦਿੱਤਾ ਗਿਆ, ਨਾ ਹੀ ਦਿਨੋਂ ਦਿਨ ਘਟਦੀ ਕਿਸਾਨੀ ਦੀ ਆਮਦਨ ਤੇ ਵਧਦੇ ਖਰਚਿਆਂ ਬਾਰੇ ਕੋਈ ਆਗੂ ਗੰਭੀਰ ਨਜ਼ਰ ਆ ਰਿਹਾ ਹੈ। ਪਿੰਡ ਵਾਸੀਆਂ ਮਨਪ੍ਰੀਤ ਸਿੰਘ ਅਤੇ ਬਲਵੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਕਾਰਨ ਜਿਥੇ ਨੌਜਵਾਨੀ ਬਰਬਾਦ ਹੋ ਰਹੀ ਹੈ, ਉਥੇ ਲੁੱਟਾਂ ਖੋਹਾਂ, ਚੋਰੀਆਂ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਪਿੰਡ ਵਾਸੀਆਂ ਨੇ ਬੈਨਰ ’ਤੇ ਲਿਖਿਆ, ‘ਲਿਫਾਫੇਬਾਜ਼ੀ’ ਵਾਲੇ ਬਿਆਨ ਸਾਨੂੰ ਨਹੀਂ ਚਾਹੀਦੇ ਬਲਕਿ ਇਨ੍ਹਾਂ ਮੁੱਦਿਆਂ ’ਤੇ ‘ਸੰਜੀਦਾ’ ਜਵਾਬ ਚਾਹੀਦੇ ਹਨ ਤੇ ਜਵਾਬ ਲੈ ਕੇ ਆਉਣ ਵਾਲੇ ਉਮੀਦਵਾਰਾਂ ਦਾ ਪਿੰਡ ਵਿੱਚ ਸਵਾਗਤ ਹੈ।

Advertisement

Advertisement
Advertisement