For the best experience, open
https://m.punjabitribuneonline.com
on your mobile browser.
Advertisement

ਉਮੀਦਵਾਰਾਂ ਨੇ ਚੋਣ ਪ੍ਰਚਾਰ ਦੇ ਤਜਰਬੇ ਸਾਂਝੇ ਕੀਤੇ

10:20 AM Jun 03, 2024 IST
ਉਮੀਦਵਾਰਾਂ ਨੇ ਚੋਣ ਪ੍ਰਚਾਰ ਦੇ ਤਜਰਬੇ ਸਾਂਝੇ ਕੀਤੇ
ਆਪਣੀਆਂ ਧੀਆਂ ਨਾਲ ਗੱਲਬਾਤ ਕਰਦੇ ਹੋਏ ਬਸਪਾ ਉਮੀਦਵਾਰ ਜਗਜੀਤ ਸਿੰਘ ਛੜਬੜ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 2 ਜੂਨ
ਪਿਛਲੇ ਮਹੀਨੇ ਤੋਂ ਲਗਾਤਾਰ ਚੋਣ ਪ੍ਰਚਾਰ ਵਿੱਚ ਰੁੱਝੇ ਇਸ ਖੇਤਰ ਦੇ ਉਮੀਦਵਾਰਾਂ ਨੇ ਅੱਜ ਆਪੋ-ਆਪਣੇ ਘਰ ਆਰਾਮ ਕੀਤਾ। ਉਨ੍ਹਾਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਇਆ ਅਤੇ ਚੋਣ ਪ੍ਰਚਾਰ ਦੌਰਾਨ ਹੋਏ ਕੌੜੇ-ਮਿੱਠੇ ਤਜਰਬੇ ਵੀ ਸਾਂਝੇ ਕੀਤੇ। ਪ੍ਰਮੁੱਖ ਧਿਰਾਂ ਅੱਜ ਸਾਰਾ ਦਿਨ ਆਪੋ-ਆਪਣੇ ਪੋਲਿੰਗ ਏਜੰਟਾਂ ਕੋਲੋਂ ਬੂਥਾਂ ’ਤੇ ਪਈਆਂ ਵੋਟਾਂ, ਇਨ੍ਹਾਂ ਵਿੱਚੋਂ ਆਪਣੀਆਂ ਸੰਭਾਵਿਤ ਵੋਟਾਂ ਤੇ ਘੱਟ ਪੋਲਿੰਗ ਦੇ ਨਵੇਂ ਨੁਕਸਾਨਾਂ ਬਾਰੇ ਜਾਣਕਾਰੀ ਲੈ ਕੇ ਆਪੋ-ਆਪਣੇ ਢੰਗ ਨਾਲ ਮੁਲਾਂਕਣ ਕਰਦੇ ਰਹੇ।
ਪਟਿਆਲਾ ਲੋਕ ਸਭਾ ਹਲਕੇ ਤੋਂ ਬਸਪਾ ਉਮੀਦਵਾਰ ਜਗਜੀਤ ਸਿੰਘ ਛੜਬੜ ਅੱਜ ਸਾਰਾ ਦਿਨ ਆਪਣੇ ਬਨੂੜ ਸਥਿਤ ਘਰ ਵਿੱਚ ਆਪਣੇ ਪਰਿਵਾਰ ਨਾਲ ਰਹੇ। ਉਨ੍ਹਾਂ ਆਪਣੇ ਸਮਰਥਕਾਂ, ਪਾਰਟੀ ਵਰਕਰਾਂ ਅਤੇ ਵੋਟਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਚੋਣ ਪ੍ਰਚਾਰ ਸਮੇਂ ਦੇਰ ਰਾਤ ਤੱਕ ਪ੍ਰਚਾਰ ਕਰਨ, ਸਵੇਰੇ ਜਲਦੀ ਜਾਗਣ ਕਾਰਨ ਪੂਰਾ ਆਰਾਮ ਨਹੀਂ ਮਿਲ ਸਕਿਆ ਸੀ ਤੇ ਅੱਜ ਉਨ੍ਹਾਂ ਆਪਣਾ ਸਾਰਾ ਥਕੇਵਾਂ ਦੂਰ ਕੀਤਾ।
ਪਿੰਡ ਗੋਬਿੰਦਗੜ੍ਹ ਦੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਆਜ਼ਾਦ ਉਮੀਦਵਾਰ ਮੇਘ ਰਾਜ ਨੇ ਵੀ ਜ਼ਿਆਦਾ ਸਮਾਂ ਘਰ ਰਹਿ ਕੇ ਪਰਿਵਾਰ ਨਾਲ ਹੀ ਬਿਤਾਇਆ। ਉਨ੍ਹਾਂ ਵੀ ਆਪਣੇ ਸਾਰੇ ਸਮਰਥਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵੱਡਾ ਹਲਕਾ ਅਤੇ ਸਰੋਤਾਂ ਦੀ ਘਾਟ ਦੇ ਬਾਵਜੂਦ ਉਨ੍ਹਾਂ ਨੂੰ ਲੋਕਾਂ ਦਾ ਵੱਡਾ ਸਹਿਯੋਗ ਮਿਲਿਆ ਹੈ।

Advertisement

ਭਾਰਤੀ ਜਨਤਾ ਪਾਰਟੀ ਦੇ ਵਰਕਰ ਉਤਸ਼ਾਹਿਤ

ਐਗਜ਼ਿਟ ਪੋਲਾਂ ਵੱਲੋਂ ਨਰਿੰਦਰ ਮੋਦੀ ਦੇ ਤੀਜੀ ਵੇਰ ਪ੍ਰਧਾਨ ਮੰਤਰੀ ਬਣਨ ਦੀਆਂ ਕਿਆਸ-ਅਰਾਈਆਂ ਮਗਰੋਂ ਭਾਜਪਾ ਵਰਕਰ ਇਸ ਖੇਤਰ ਵਿੱਚ ਵੋਟਰਾਂ ਵੱਲੋਂ ਮਿਲੇ ਭਰਵੇਂ ਸਹਿਯੋਗ ਤੋਂ ਕਾਫ਼ੀ ਉਤਸ਼ਾਹਿਤ ਹਨ। ਸਥਾਨਕ ਆਗੂ ਪ੍ਰੇਮ ਕੁਮਾਰ ਥੱਮਣ, ਹੈਪੀ ਕਟਾਰੀਆ ਤੇ ਰਿੰਕੂ ਸਲੇਮਪੁਰ ਨੇ ਕਿਹਾ ਕਿ ਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣਨੀ ਤੈਅ ਹੈ। ਉਨ੍ਹਾਂ ਪਟਿਆਲਾ ਹਲਕੇ ਤੋਂ ਵੀ ਮਹਾਰਾਣੀ ਪ੍ਰਨੀਤ ਕੌਰ ਦੀ ਜਿੱਤ ਦਾ ਦਾਅਵਾ ਕੀਤਾ।

Advertisement
Author Image

sukhwinder singh

View all posts

Advertisement
Advertisement
×