For the best experience, open
https://m.punjabitribuneonline.com
on your mobile browser.
Advertisement

ਕੈਂਡੀਡੇਟਸ ਸ਼ਤਰੰਜ: ਗੁਕੇਸ਼ ਨੇ ਅੱਬਾਸੋਵ ਨੂੰ ਦਿੱਤੀ ਮਾਤ

07:18 AM Apr 11, 2024 IST
ਕੈਂਡੀਡੇਟਸ ਸ਼ਤਰੰਜ  ਗੁਕੇਸ਼ ਨੇ ਅੱਬਾਸੋਵ ਨੂੰ ਦਿੱਤੀ ਮਾਤ
ਮੁਕਾਬਲੇ ਵਿੱਚ ਹਿੱਸਾ ਲੈਂਦੇ ਹੋਏ ਡੀ. ਗੁਕੇਸ਼ ਤੇ ਨਿਜਾਤ ਅੱਬਾਸੋਵ। -ਫੋਟੋ: ਪੀਟੀਆਈ
Advertisement

ਟੋਰਾਂਟੋ, 10 ਅਪਰੈਲ
ਗਰੈਂਡਮਾਸਟਰ ਡੀ ਗੁਕੇਸ਼ ਨੇ ਅਜ਼ਰਬਾਇਜਾਨ ਦੇ ਨਿਜਾਤ ਅੱਬਾਸੋਵ ਨੂੰ ਇੱਕ ਸਖ਼ਤ ਮੁਕਾਬਲੇ ਵਿੱਚ ਹਰਾ ਕੇ ਰੂਸ ਦੇ ਇਆਨ ਨੇਪੋਮਨੀਆਚੀ ਨਾਲ ਸਾਂਝੀ ਲੀਡ ਹਾਸਲ ਕਰ ਲਈ ਹੈ। ਉਹ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਦੇ ਪੰਜਵੇਂ ਗੇੜ ਵਿੱਚ ਜਿੱਤ ਦਰਜ ਕਰਨ ਵਾਲਾ ਇੱਕੋ-ਇੱਕ ਭਾਰਤੀ ਬਣਿਆ। ਬਾਕੀ ਮੈਚਾਂ ਵਿੱਚ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੇ ਫਰਾਂਸ ਦੇ ਫਿਰੋਜ਼ਾ ਅਲੀਰੇਜ਼ਾ ਨੂੰ ਹਰਾਇਆ ਜਦਕਿ ਭਾਰਤ ਦੇ ਆਰ ਪ੍ਰਗਨਾਨੰਦਾ ਨੇ ਨੇਪੋਮਨੀਆਚੀ ਅਤੇ ਵਿਦਿਤ ਗੁਜਰਾਤੀ ਨੇ ਕਾਰੂਆਨਾ ਨਾਲ ਡਰਾਅ ਖੇਡਿਆ। ਡਬਲ ਰਾਊਂਡ ਰੌਬਿਨ ਟੂਰਨਾਮੈਂਟ ਦੇ ਹਾਲੇ ਨੌਂ ਗੇੜ ਬਾਕੀ ਹਨ। 17 ਸਾਲਾ ਗੁਕੇਸ਼ ਅਤੇ ਨੇਪੋਮਨੀਆਚੀ 3.5 ਅੰਕਾਂ ਨਾਲ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਹਨ ਜਦਕਿ ਅਮਰੀਕਾ ਦਾ ਸਿਖਰਲਾ ਦਰਜਾ ਪ੍ਰਾਪਤ ਫੈਬੀਆਨੋ ਕਾਰੂਆਨਾ ਉਨ੍ਹਾਂ ਤੋਂ ਅੱਧਾ ਅੰਕ ਪਿੱਛੇ ਹੈ। ਪ੍ਰਗਨਾਨੰਦਾ ਅਤੇ ਨਾਕਾਮੁਰਾ 2.5 ਅੰਕਾਂ ਨਾਲ ਚੌਥੇ ਸਥਾਨ ’ਤੇ ਹਨ ਜਦਕਿ ਗੁਜਰਾਤੀ ਦੇ ਦੋ ਅੰਕ ਹਨ। ਅਲੀਰੇਜ਼ਾ ਅਤੇ ਅੱਬਾਸੋਵ 1.5 ਅੰਕਾਂ ਨਾਲ ਆਖਰੀ ਸਥਾਨ ’ਤੇ ਹਨ। ਮਹਿਲਾ ਵਰਗ ਦੇ ਚਾਰੇ ਮੈਚ ਡਰਾਅ ਰਹੇ। ਪ੍ਰਗਨਾਨੰਦਾ ਦੀ ਭੈਣ ਆਰ ਵੈਸ਼ਾਲੀ ਨੇ ਐਨਾ ਮੁਜ਼ੀਚੁਕ ਨਾਲ ਅਤੇ ਕੋਨੇਰੂ ਹੰਪੀ ਨੇ ਰੂਸ ਦੀ ਅਲੈਗਜ਼ੈਂਡਰਾ ਗੋਰਿਆਸ਼ਕੀਨਾ ਨਾਲ ਡਰਾਅ ਖੇਡਿਆ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×