For the best experience, open
https://m.punjabitribuneonline.com
on your mobile browser.
Advertisement

ਉਮੀਦਵਾਰਾਂ ਨੇ ਵਧਦੇ ਪਾਰੇ ’ਚ ਭਖਾਈ ਚੋਣ ਮੁਹਿੰਮ

10:22 AM May 19, 2024 IST
ਉਮੀਦਵਾਰਾਂ ਨੇ ਵਧਦੇ ਪਾਰੇ ’ਚ ਭਖਾਈ ਚੋਣ ਮੁਹਿੰਮ
ਪਿੰਡ ਹਰਗੋਬਿੰਦਪੁਰ ’ਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਸ਼ੋਕ ਪਰਾਸ਼ਰ ਪੱਪੀ।
Advertisement

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 18 ਮਈ
ਫਤਹਿਗੜ੍ਹ ਸਾਹਿਬ ਅਤੇ ਲੁਧਿਆਣਾ ਲੋਕ ਸਭਾ ਹਲਕਿਆਂ ਅਧੀਨ ਪੈਂਦੇ ਇਸ ਇਲਾਕੇ ਵਿੱਚ 43 ਡਿਗਰੀ ਤਾਪਮਾਨ ਤੱਕ ਪਹੁੰਚੀ ਤਪਦੇ ਗਰਮੀ ਦੇ ਦਿਨਾਂ ’ਚ ਉਮੀਦਵਾਰਾਂ ਵੱਲੋਂ ਚੋਣ ਗਤੀਵਿਧੀਆਂ ਜਾਰੀ ਹਨ। ਆਮ ਆਦਮੀ ਪਾਰਟੀ ਦੇ ਹਲਕਾ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਅੱਜ ਦਾਖਾ ਹਲਕਾ ਇੰਚਾਰਜ ਕੰਵਲ ਨੈਣ ਸਿੰਘ ਕੰਗ ਦੀ ਦੇਖ-ਰੇਖ ਹੇਠ ਮਿਨੀ ਛਪਾਰ, ਘੁੰਗਰਾਣਾ, ਧੂਰਕੋਟ, ਰੰਗੂਵਾਲ, ਫੱਲੇਵਾਲ, ਬੱਲੋਵਾਲ ਅਤੇ ਸਹੋਲੀ ਆਦਿ ਪਿੰਡਾਂ ਦੇ ਲੋਕਾਂ ਨਾਲ ਜਨ ਸੰਵਾਦ ਪ੍ਰੋਗਰਾਮ ਅਧੀਨ ਰਸਮੀ ਭਾਸ਼ਣਾਂ ਤੋਂ ਇਲ਼ਾਵਾ ਗੈਰ ਰਸਮੀ ਗੱਲਬਾਤ ਰਾਹੀਂ ਨੇੜਤਾ ਵਧਾਉਣ ਦੀ ਕੋਸ਼ਿਸ਼ ਕੀਤੀ। ਪਿੰਡ ਹਰਗੋਬਿੰਦਪੁਰਾ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਅਸ਼ੋਕ ਪੱਪੀ ਨੇ ਕਿਹਾ ਕਿ ਹਲਕੇ ਦੇ ਪੇਂਡੂ ਖੇਤਰਾਂ ਵਿੱਚ ਸਿਹਤ ਅਤੇ ਸਿੱਖਿਆ ਸਹੂਲਤਾਂ ਨੂੰ ਮਜ਼ਬੂਤ ​​ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਪਰਾਸ਼ਰ ਨੇ ਕਿਹਾ ਕਿ ਉਹ ਪੀਜੀਆਈ ਦੀ ਤਰਜ ’ਤੇ ਲੁਧਿਆਣਾ ਵਿੱਚ ਇੱਕ ਵੱਡਾ ਹਸਪਤਾਲ ਬਣਵਾਉਣਗੇ।
ਉਥੇ ਹੀ ਭਗਵਾ ਸੰਗਠਨਾਂ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਅਤੇ ਕਾਰਕੁਨਾਂ ਨੇ ਹਲਕਾ ਫਤਹਿਗੜ੍ਹ ਸਾਹਿਬ ਦੇ ਭਾਜਪਾ ਉਮੀਦਵਾਰ ਗੇਜਾ ਰਾਮ ਵਾਲਮੀਕੀ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਲਈ ਸ਼ਹੀਦ ਭਗਤ ਸਿੰਘ ਚੌਕ ਵਿੱਚ ਸਮਾਗਮ ਕੀਤਾ। ਇਸ ਮੌਕੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਗੇਜਾ ਰਾਮ ਨੇ ਅਫਸੋਸ ਪ੍ਰਗਟ ਕੀਤਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਆਪਣੇ ਕਥਿਤ ਸੌੜੇ ਹਿੱਤਾਂ ਲਈ ਉਸ ਸਰਕਾਰ ਨੂੰ ਡੇਗਣ ਵਿੱਚ ਲੱਗੇ ਹੋਏ ਹਨ, ਜੋ ਘੱਟ ਗਿਣਤੀਆਂ ਸਣੇ ਸਮਾਜ ਦੇ ਸਾਰੇ ਵਰਗਾਂ ਲਈ ਵਰਦਾਨ ਵਜੋਂ ਉੱਭਰੀ ਹੈ।

Advertisement

Advertisement
Author Image

Advertisement
Advertisement
×