ਚੋਣਾਂ ’ਤੇ ਰੋਕ ਸਬੰਧੀ ਪਟੀਸ਼ਨਾਂ ਰੱਦ ਹੋਣ ਕਾਰਨ ਉਮੀਦਵਾਰ ਖੁਸ਼
06:21 AM Oct 15, 2024 IST
ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗ਼ਰੀਬਦਾਸ, 14 ਅਕਤੂਬਰ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਚਾਇਤ ਚੋਣਾਂ ’ਤੇ ਰੋਕ ਲਾਉਣ ਸਬੰਧੀ ਪਟੀਸ਼ਨਾਂ ਰੱਦ ਕੀਤੇ ਜਾਣ ਮਗਰੋਂ ਕਈ ਪਿੰਡਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿੰਡ ਮੁੱਲਾਂਪੁਰ ਗ਼ਰੀਬਦਾਸ ਤੇ ਪਿੰਡ ਗੋਚਰ ਦੀ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਕੁੱਝ ਲੋਕਾਂ ਨੇ ਹਾਈ ਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਸਨ। ਵੱਖ-ਵੱਖ ਉਮੀਦਵਾਰਾਂ ਵੱਲੋਂ ਚੋਣ ਮੈਦਾਨ ਭਖ਼ਾਇਆ ਜਾ ਰਿਹਾ ਸੀ ਪਰ ਚੋਣਾਂ ਉਤੇ ਐਨ ਮੌਕੇ ’ਤੇ ਰੋਕ ਲੱਗਣ ਕਾਰਨ ਦੇ ਸਮਰਥਕ ਨਿਰਾਸ਼ ਸਨ। ਮੁੱਲਾਂਪੁਰ ਗਰੀਬਦਾਸ ਤੋਂ ਪਹਿਲੀ ਵਾਰ ਸਰਪੰਚੀ ਦੀ ਚੋਣ ਲੜ ਰਹੇ ਪਹਿਲਵਾਨ ਰਵੀ ਸ਼ਰਮਾ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ।
Advertisement
Advertisement