ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੁਕਾਨਾਂ ’ਤੇ ਗੋਲਗੱਪੇ ਅਤੇ ਸ਼ੇਕ ਪੀ ਕੇ ਪ੍ਰਚਾਰ ਕਰ ਰਹੇ ਨੇ ਉਮੀਦਵਾਰ

08:06 AM May 17, 2024 IST
ਹਲਕਾ ਗਿੱਲ ਵਿੱਚ ਆਮ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ।

ਗਗਨਦੀਪ ਅਰੋੜਾ
ਲੁਧਿਆਣਾ, 16 ਮਈ
ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਉਮੀਦਵਾਰਾਂ ਵੱਲੋਂ ਆਪਣੇ ਚੋਣ ਪ੍ਰਚਾਰ ਕਰਨ ਦਾ ਤਰੀਕਾ ਵੀ ਬਦਲਿਆ ਜਾ ਰਿਹਾ ਹੈ। ਕੋਈ ਦੁਕਾਨ ’ਤੇ ਖੜ੍ਹਾ ਹੋ ਕੇ ਸਮਰਥਕਾਂ ਨਾਲ ਗੋਲ-ਗੱਪੇ ਖਾ ਰਿਹਾ ਹੈ ਤੇ ਕੋਈ ਸ਼ੇਕ ਪੀ ਕੇ ਨਾਲ-ਨਾਲ ਰੇਹੜੀ ਚਾਲਕ ਕੋਲ ਖੜ੍ਹਾ ਹੋ ਕੇ ਸਾਮਾਨ ਲੈ ਰਿਹਾ ਹੈ। ਆਪਣੇ ਅਨੋਖੇ ਪ੍ਰਚਾਰ ਦੇ ਤਰੀਕੇ ਲਈ ਜਾਣੇ ਜਾਂਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਲੋਕ ਸਭਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਕਰੀਏ ਤਾਂ ਉਹ ਲਗਾਤਾਰ ਲੁਧਿਆਣਾ ਦੇ ਲੋਕਾਂ ਨੂੰ ਮਿਲ ਰਹੇ ਹਨ। ਕਦੇ ਰਸਤੇ ’ਚ ਇੱਕ ਬਜ਼ੁਰਗ ਨਾਲ ਗੱਲ ਕਰਦੇ ਹਨ ਤੇ ਕਦੇ ਪੇਂਡੂ ਖੇਤਰਾਂ ’ਚ ਜਾ ਕੇ ਬਜ਼ੁਰਗਾਂ ਨਾਲ ਬੈਠ ਕੇ ਆਮ ਸਾਧਾਰਨ ਵਿਅਕਤੀ ਵਾਂਗ ਖਾਣਾ ਖਾਣ ਲੱਗ ਜਾਂਦੇ ਹਨ। ਰਾਜਾ ਵੜਿੰਗ ਚੋਣ ਪ੍ਰਚਾਰ ਦੌਰਾਨ ਲੋਕਾਂ ਵਿੱਚ ਜਾ ਕੇ ਕਿਸੇ ਦੁਕਾਨ ’ਤੇ ਗੋਲ-ਗੱਪੇ ਵੀ ਖਾ ਰਹੇ ਹਨ ਤੇ ਜਿੱਥੇ ਭੀੜ ਵਾਲੇ ਇਲਾਕੇ ’ਚ ਜੂਸ ਜਾਂ ਸ਼ੇਕ ਦੀ ਦੁਕਾਨ ਹੈ, ਉੱਥੇ ਉਸਦਾ ਮੈਂਗੋਂ ਸ਼ੇਕ ਦਾ ਆਨੰਦ ਮਾਣਦੇ ਹਨ। ਜੇਕਰ ਗੱਲ ਕੀਤੀ ਜਾਵੇ ਤਾਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੀ ਪਿੱਛੇ ਨਹੀਂ ਹਨ। ਬੇਸ਼ੱਕ ਉਨ੍ਹਾਂ ਦੇ ਅੱਗੇ ਪਿੱਛੇ ਸੁਰੱਖਿਆ ਘੇਰਾ ਰਹਿੰਦਾ ਹੈ, ਜੋ ਕਿਸੇ ਨੂੰ ਨਜ਼ਦੀਕ ਨਹੀਂ ਆਉਂਦੇ ਦਿੰਦੇ, ਪਰ ਹੁਣ ਵੋਟਾਂ ਖਾਤਰ ਉਹ ਵੀ ਸਾਧਾਰਨ ਬਣੇ ਹੋਏ ਹਨ ਤੇ ਲੋਕਾਂ ਵਿੱਚ ਜਾ ਕੇ ਉਨ੍ਹਾਂ ਨਾਲ ਫੋਟੋ ਖਿਚਵਾਉਣ ਦੇ ਨਾਲ-ਨਾਲ ਸੈਲਫ਼ੀ ਲੈਣ ਤੋਂ ਵੀ ਮਨ੍ਹਾ ਨਹੀਂ ਕਰ ਰਹੇ। ਉਹ ਖੁਦ ਹੀ ਲੋਕਾਂ ਕੋਲ ਜਾ ਕੇ ਸਾਧਾਰਨ ਵਿਅਕਤੀ ਵਾਂਗ ਵਿਚਰ ਰਹੇ ਹਨ। ਇਸ ਤੋਂ ਇਲਾਵਾ ਅਕਾਲੀ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਵੀ ਘਰ-ਘਰ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦਾ ਹਾਲ-ਚਾਲ ਪੁੱਛ ਰਹੇ ਹਨ। ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਵੀ ਲੋਕਾਂ ਵਿੱਚ ਆਮ ਇਨਸਾਨ ਬਣ ਕੇ ਫੋਟੋ ਕਰਵਾਉਣ ਲਈ ਵੀ ਰੁਕ ਰਹੇ ਹਨ।

Advertisement

Advertisement