ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉਮੀਦਵਾਰ ਸੁਖਪਾਲ ਕੌਰ ਨੂੰ ਸੇਬਾਂ ਅਤੇ ਕੇਲਿਆਂ ਨਾਲ ਤੋਲਿਆ

10:54 AM Oct 13, 2024 IST
ਪਿੰਡ ਚੱਕ ਰਾਮ ਸਿੰਘ ਵਾਲਾ ਵਿੱਚ ਸੁਖਪਾਲ ਕੌਰ ਨੂੰ ਸੇਬਾਂ ਨਾਲ ਤੋਲਦੇ ਹੋਏ ਸਮਰਥਕ।

ਪੱਤਰ ਪ੍ਰੇਰਕ
ਭੁੱਚੋ ਮੰਡੀ, 12 ਅਕਤੂਬਰ
ਪਿੰਡ ਚੱਕ ਰਾਮ ਸਿੰਘ ਵਾਲਾ ਵਿੱਚ ਸਰਪੰਚੀ ਦੀ ਚੋਣ ਲੜ ਰਹੀ ਬੀਬੀ ਸੁਖਪਾਲ ਕੌਰ ਪਤਨੀ ਸਾਬਕਾ ਸਰਪੰਚ ਕੇਹਰ ਸਿੰਘ ਦਾ ਚੋਣ ਪ੍ਰਚਾਰ ਭਖਾਉਂਦਿਆਂ ਪ੍ਰਦੀਪ ਗਰੇਵਾਲ, ਗੁਰਮੇਲ ਸਿੰਘ, ਗੁਰਜੰਟ ਜੰਟੀ, ਕਰਮਜੀਤ ਸਿੰਘ, ਗੁਰਚਰਨ ਸਿੰਘ, ਬਲਵੀਰ ਸਿੰਘ ਅਤੇ ਜਰਨੈਲ ਸਿੰਘ ਬੀਹਲੇਵਾਲਿਆਂ ਦੇ ਪਰਿਵਾਰਾਂ ਨੇ ਉਸ ਨੂੰ ਛੇ ਥਾਵਾਂ ’ਤੇ ਸੇਬਾਂ, ਕੇਲਿਆਂ ਅਤੇ ਲੱਡੂਆਂ ਨਾਲ ਤੋਲਿਆ ਗਿਆ। ਇਨ੍ਹਾਂ ਪਰਿਵਾਰਾਂ ਨੇ ਕਿਹਾ ਕਿ ਸੁਖਪਾਲ ਕੌਰ ਦੇ ਪਤੀ ਕੇਹਰ ਸਿੰਘ ਨੇ ਪਹਿਲਾਂ ਮਿਹਨਤ ਅਤੇ ਇਮਾਨਦਾਰੀ ਨਾਲ ਸਰਪੰਚੀ ਕੀਤੀ ਸੀ। ਇਸ ਸਦਕਾ ਹੀ ਪਿੰਡ ਦੇ ਵੱਡੇ ਹਿੱਸੇ ਨੇ ਉਨ੍ਹਾਂ ਨੂੰ ਫਿਰ ਸਰਪੰਚ ਬਣਨ ਲਈ ਜ਼ੋਰ ਪਾਇਆ। ਉਮੀਦਵਾਰ ਸੁਖਪਾਲ ਕੌਰ ਨੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਵਾਅਦਾ ਕੀਤਾ ਕਿ ਜੇ ਉਹ ਸਰਪੰਚ ਚੁਣੀ ਜਾਂਦੀ ਹੈ, ਤਾਂ ਪਿੰਡ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਅਤੇ ਸਵੈ ਰੁਜ਼ਗਾਰ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਪਲੇਸਮੈਂਟ ਸੈੱਲ ਦਾ ਨਿਰਮਾਣ ਕੀਤਾ ਜਾਵੇਗਾ। ਪਿੰਡ ਵਾਸੀਆਂ ਨੂੰ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ, ਖੇਡਾਂ, ਸਿਹਤ ਸਹੂਲਤਾਂ ਅਤੇ ਵਿਦਿਆਰਥੀਆਂ ਲਈ ਲਾਇਬਰੇਰੀ ਬਣਾਉਣ ਦਾ ਯਤਨ ਕੀਤਾ ਜਾਵੇਗਾ।

Advertisement

Advertisement