For the best experience, open
https://m.punjabitribuneonline.com
on your mobile browser.
Advertisement

ਕੈਂਸਰ ਸਕਰੀਨਿੰਗ-ਕਮ-ਮੈਡੀਕਲ ਕੈਂਪ

11:30 AM Apr 01, 2024 IST
ਕੈਂਸਰ ਸਕਰੀਨਿੰਗ ਕਮ ਮੈਡੀਕਲ ਕੈਂਪ
ਮਰੀਜ਼ਾਂ ਦੀ ਜਾਂਚ ਕਰਦੀ ਹੋਈ ਭਾਰਤੀ ਫ਼ੌਜ ਦੇ ਡਾਕਟਰਾਂ ਦੀ ਟੀਮ। -ਫੋਟੋ: ਸਿੱਧੂ
Advertisement

ਪੱਤਰ ਪ੍ਰੇਰਕ
ਤਲਵੰਡੀ ਸਾਬੋ, 31 ਮਾਰਚ
ਭਾਰਤੀ ਫ਼ੌਜ ਦੀ ਸਪਤ ਸ਼ਕਤੀ ਕਮਾਂਡ ਦੇ ਬਲੈਕ ਚਾਰਜਰ ਬ੍ਰਿਗੇਡ ਨੇ ਏਮਜ਼ ਬਠਿੰਡਾ ਦੇ ਸਹਿਯੋਗ ਨਾਲ ਇੱਥੇ ਸੈਨਿਕ ਵੈਟਰਨਜ਼ ਲਈ ਕੈਂਸਰ ਸਕ੍ਰੀਨਿੰਗ-ਕਮ-ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਫ਼ੌਜੀ ਅਧਿਕਾਰੀਆਂ ਨੇ ਦੱਸਿਆ ਕਿ ਕੈਂਪ ਦੌਰਾਨ ਭਾਰਤੀ ਫੌਜ ਅਤੇ ਏਮਜ਼ ਬਠਿੰਡਾ ਦੇ ਈਐਨਟੀ, ਸਰਜੀਕਲ ਅਤੇ ਦੰਦਾਂ ਦੇ ਮਾਹਿਰ ਡਾਕਟਰਾਂ ਦੀ ਸਾਂਝੀ ਟੀਮ ਵੱਲੋਂ ਮਾਹਿਰ ਡਾਕਟਰੀ ਸੇਵਾਵਾਂ ਤੋਂ ਇਲਾਵਾ ਵੈਟਰਨਜ਼ ਦੀ ਕੈਂਸਰ ਸਕਰੀਨਿੰਗ ਵੀ ਕੀਤੀ ਗਈ। ਡਾਇਰੈਕਟੋਰੇਟ ਆਫ ਇੰਡੀਅਨ ਆਰਮੀ ਵੈਟਰਨਜ਼ (ਡੀਆਈਏਵੀ) ਡੀਪੀਡੀਓ ਅਤੇ ਸਾਬਕਾ ਸੈਨਿਕ ਯੋਗਦਾਨੀ ਸਿਹਤ ਯੋਜਨਾ (ਈਸੀਐੱਚਐੱਸ) ਦੀ ਅਗਵਾਈ ਹੇਠ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਖ-ਵੱਖ ਸਿਹਤ ਨਾਲ ਸਬੰਧਤ ਜਾਗਰੂਕਤਾ ਪ੍ਰੋਗਰਾਮ ਵੀ ਕੀਤਾ ਗਿਆ ਜਿਸ ਵਿੱਚ 430 ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੇ ਲਾਭ ਲਿਆ।

Advertisement

Advertisement
Author Image

sukhwinder singh

View all posts

Advertisement
Advertisement
×