For the best experience, open
https://m.punjabitribuneonline.com
on your mobile browser.
Advertisement

ਲਾਇਨਜ਼ ਕਲੱਬ ਚੀਮਾ ਵੱਲੋਂ ਕੈਂਸਰ ਦਾ ਜਾਂਚ ਕੈਂਪ

11:09 AM Jun 16, 2024 IST
ਲਾਇਨਜ਼ ਕਲੱਬ ਚੀਮਾ ਵੱਲੋਂ ਕੈਂਸਰ ਦਾ ਜਾਂਚ ਕੈਂਪ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 15 ਜੂਨ
ਲਾਇਨਜ਼ ਕਲੱਬ ਚੀਮਾ ਵੱਲੋਂ ਵਰਲਡ ਕੈਂਸਰ ਕੇਅਰ ਸੰਸਥਾ ਦੇ ਸਹਿਯੋਗ ਨਾਲ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਵਿੱਚ ਮੁਫ਼ਤ ਕੈਂਸਰ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਗੁਰਦੁਆਰਾ ਜਨਮ ਅਸਥਾਨ ਚੀਮਾ ਦੇ ਜਥੇ ਵੱਲੋਂ ਅਰਦਾਸ ਕਰਨ ਉਪਰੰਤ ਕੀਤੀ ਗਈ। ਕੈਂਪ ਵਿੱਚ 300 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਕਰੀਬ 300 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਹੈ। ਕੈਂਪ ਇੰਚਾਰਜ ਪੂਜਾ ਮੰਡ, ਡਾ. ਧਰਮਿੰਦਰ ਪ੍ਰਿਲੋ, ਡਾ. ਮਨੀਪੀਰ,ਡਾ. ਕਲਸ਼ ਦੀਪ ਆਦਿ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਕਲੱਬ ਦੇ ਚੇਅਰਮੈਨ ਜਗਤਜੀਤ ਸਿੰਘ ਕੈਂਪ ਦੀ ਸਫ਼ਲਤਾ ਲਈ ਸੇਵਾਵਾਂ ਨਿਭਾਉਣ ਅਤੇ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×