ਕੈਂਸਰ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ
06:21 AM Feb 07, 2025 IST
Advertisement
ਅੰਮ੍ਰਿਤਸਰ: ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਦੇ ਬੀ.ਐੱਸਸੀ ਭਾਗ ਤੀਜਾ ਦੇ ਵਿਦਿਆਰਥੀਆਂ ਵੱਲੋਂ ਪ੍ਰਾਇਮਰੀ ਹੈਲਥ ਕੇਅਰ ਸੈਂਟਰ ਫਤਾਹਪੁਰ ਵਿੱਚ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ। ਡਾ. ਯਸ਼ਪ੍ਰੀਤ ਕੌਰ, ਪ੍ਰਿੰਸੀਪਲ ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਦੀ ਅਗਵਾਈ ਹੇਠ ਅਤੇ ਮੈਡੀਕਲ ਅਫਸਰ ਡਾ. ਬਿਨਵੀਨ ਕੌਰ ਅਤੇ ਡਾ. ਦੀਪਿਕਾ ਦੇ ਸਹਿਯੋਗ ਨਾਲ ਕੈਂਸਰ ਪ੍ਰਤੀ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਡਾ. ਯਸ਼ਪ੍ਰੀਤ ਕੌਰ ਨੇ ਦੱਸਿਆ ਕਿ ਕੈਂਸਰ ਤੋਂ ਪੀੜਤ ਮਰੀਜ਼ ਦੀ ਇਸ ਬਿਮਾਰੀ ਨਾਲ ਲੜਨ ਦੀ ਸਮਰੱਥਾ ਬਹੁਤ ਹੱਦ ਤੱਕ ਮਰੀਜ਼ ਦੀ ਜ਼ਿੰਦਾਦਿਲੀ ’ਤੇ ਨਿਰਭਰ ਕਰਦੀ ਹੈ। ਇਸ ਬਿਮਾਰੀ ਉੱਤੇ ਫਤਿਹ ਪਾਉਣ ਲਈ ਆਤਮ ਵਿਸ਼ਵਾਸ਼ ਦਾ ਹੋਣਾ ਜ਼ਰੂਰੀ ਹੈ। a-ਖੇਤਰੀ ਪ੍ਰਤੀਨਿਧ
Advertisement
Advertisement
Advertisement
Advertisement