ਹਰ ਪਿੰਡ ਤੱਕ ਪਹੁੰਚਾਇਆ ਜਾਵੇਗਾ ਨਹਿਰੀ ਪਾਣੀ: ਰਾਏ
ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 25 ਫਰਵਰੀ
ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਸੀ ਉਹ ਕਰ ਕੇ ਦਿਖਾਇਆ ਹੈ। ਨਹਿਰਾਂ ਦੇ ਪਾਣੀ ਨੂੰ ਪਿੰਡਾਂ ਦੀਆਂ ਟੇਲਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਵਿਧਾਇਕ ਨੇ ਪਿੰਡ ਕੋਟਲਾ ਬਜਵਾੜਾ ਵਿੱਚ ਨਹਿਰੀ ਪਾਣੀ ਨੂੰ ਪਾਈਪਲਾਈਨ ਰਾਹੀਂ ਵੱਖ-ਵੱਖ ਪਿੰਡਾਂ ਤੱਕ ਪਹੁੰਚਾਉਣ ਦੇ ਪ੍ਰਾਜੈਕਟ ਦਾ ਨੀਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਹ ਕਾਰਜ ਸ਼ੁਰੂ ਹੋਣ ਨਾਲ ਪਿੰਡ ਰਾਏਪੁਰ, ਕੋਟੜਾ ਬਜਵਾੜਾ ਅਤੇ ਮੀਰਪੁਰ ਦੀ ਕਰੀਬ 596 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਸਾਡੇ ਪਾਣੀ ਦੀ ਵਰਤੋਂ ਦੂਜੇ ਸੂਬੇ ਜ਼ਿਆਦਾ ਕਰਦੇ ਹਨ ਕਿਉਂਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਕਾਰਜ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਕਾਰਜ ਨੂੰ ਪੂਰਾ ਕਰਨ ਲਈ ਕਰੀਬ ਸਵਾ ਕਰੋੜ ਰੁਪਏ ਖ਼ਰਚਾ ਆਵੇਗਾ।
ਇਸ ਮੌਕੇ ਜਲ ਸਰੋਤ ਵਿਭਾਗ ਦੇ ਐਸਡੀਓ ਜਸਪ੍ਰੀਤ ਸਿੰਘ, ਜ਼ਿਲੇਦਾਰ ਰਜਿੰਦਰ ਕੁਮਾਰ, ਬਲਾਕ ਪ੍ਰਧਾਨ ਬਲਵੀਰ ਚੀਮਾ, ਅਮਰਿੰਦਰ ਮੰਡੋਫਲ, ਜਸਵਿੰਦਰ ਸਿੰਘ ਬਲਾੜਾ, ਹਰਜੀਤ ਵਿਰਕ, ਪਰਮਿੰਦਰ ਸਿੰਘ ਸਾਬਕਾ ਸਰਪੰਚ, ਕਰਮਜੀਤ ਸਿੰਘ, ਲੰਬੜਦਾਰ ਹਰਜਿੰਦਰ ਸਿੰਘ, ਹਰਿੰਦਰ ਮਾਨ, ਪਿਆਰਾ ਲਾਲ, ਬਲਵਿੰਦਰ ਸੰਧੂ, ਦਰਸ਼ਨ ਸਿੰਘ ਅਤੇ ਬਲਜੀਤ ਬਿੱਟੂ ਆਦਿ ਹਾਜ਼ਰ ਸਨ।