ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉਦੈਪਰ ਦੀਵਾਨਵਾਲਾ ਮਾਈਨਰ ’ਚ ਅਜੇ ਤੱਕ ਨਹੀਂ ਪੁੱਜਿਆ ਨਹਿਰੀ ਪਾਣੀ

06:29 AM Jul 03, 2024 IST
ਉਦੇਪੁਰ ਦੀਵਾਨਵਾਲਾ ਮਾਈਨਰ ਵਿੱਚ ਪਾਣੀ ਨਾ ਆਉਣ ਕਾਰਨ ਸੁੱਕੇ ਰਜਬਾਹੇ ਨੂੰ ਦਿਖਾਉਂਦੇ ਹੋਏ ਕਿਸਾਨ।

ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 2 ਜਲਾਈ
ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਝੋਨਾ ਲਗਾੳਣ ਲਈ ਰਜਬਾਹਿਆਂ ਵਿੱਚ ਪਾਣੀ ਛੱਡਣ ਦਾ ਸਮਾਂ 15 ਜੂਨ ਤੈਅ ਕੀਤਾ ਗਿਆ ਸੀ ਪਰ ਦੇਵੀਗੜ੍ਹ ਨੇੜਲੇ ਉਦੈਪੁਰ ਦੀਵਾਨਵਾਲਾ ਮਾਈਨਰ ਵਿੱਚ ਅਜੇ ਤੱਕ ਪਾਣੀ ਨਹੀਂ ਛੱਡਿਆ ਗਿਆ, ਜਦੋਂ ਕਿ ਘੜਾਮ ਮਾਈਨਰ, ਕੋਟਲਾ ਮਾਈਨਰ ਅਤੇ ਕਈ ਹੋਰ ਰਜਬਾਹਿਆਂ ਵਿੱਚ ਨਹਿਰੀ ਪਾਣੀ ਪਹਿਲਾਂ ਹੀ ਛੱਡ ਦਿੱਤਾ ਗਿਆ ਹੈ। ਇਸ ਕਰਕੇ ਇੱਥੋਂ ਦੇ ਕਿਸਾਨ ਆਪਣਾ ਝੋਨਾ ਬੜੀ ਤੇਜ਼ੀ ਨਾਲ ਲਗਾ ਰਹੇ ਹਨ ਪਰ ਉਦੈਪਰ ਮਾਈਨਰ ਦੇ ਨੇੜਲੇ ਪਿੰਡਾਂ ਕਰਨਪਰ, ਬੱਤਾ ਬੱਤੀ, ਬੋਲੜ, ਬੋਲੜੀ, ਪੁਰ, ਮੰਡੀ, ਪਲਾਖਾ, ਮਲਕਪਰ ਕੰਬੋਆਂ, ਖੇੜੀ ਰਨਵਾਂ, ਬਹਿਰੂ, ਗੁਥਮੜਾ, ਬੜੇਮਾਜਰਾ, ਬਰਕਤਪਰ ਆਦਿ ਪਿੰਡਾਂ ਦੇ ਕਿਸਾਨ ਅੱਜ ਤੱਕ ਇਸ ਰਜਬਾਹੇ ਵਿੱਚ ਪਾਣੀ ਦੀ ਉਡੀਕ ਕਰ ਰਹੇ ਹਨ। ਇਸ ਕਰਕੇ ਇਨ੍ਹਾਂ ਪਿੰਡਾਂ ਦੇ ਕਿਸਾਨ ਆਪਣਾ ਝੋਨਾ ਲਗਾੳਣ ਤੋਂ ਪਿੱਛੇ ਰਹਿ ਗਏ ਹਨ।
ਅੱਜ ਕਈ ਪਿੰਡਾਂ ਦੇ ਕਿਸਾਨਾਂ ਨੇ ਪਿੰਡ ਖੇੜੀ ਰਨਵਾਂ ਨੇੜੇ ‘ਆਪ’ ਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਇਸ ਵਾਰ ਟਿਊਬਵੈਲਾਂ ਨੂੰ ਘੱਟ ਚਲਾਉਣਗੇ ਤੇ ਧਰਤੀ ਹੇਠਲਾ ਪਾਣੀ ਵੱਧ ਤੋਂ ਵੱਧ ਬਚਾਉਣਗੇ ਅਤੇ ਜ਼ਿਆਦਾ ਝੋਨਾ ਬਰਸਾਤ ਜਾਂ ਨਹਿਰਾਂ ਦੇ ਪਾਣੀ ਨਾਲ ਹੀ ਲਗਾਉਣਗੇ ਪਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਉਦੇਪੁਰ ਦੀਵਾਨਵਾਲਾ ਮਾਈਨਰ ’ਚ ਪਾਣੀ ਅਜੇ ਤੱਕ ਨਹੀਂ ਛੱਡਿਆ ਗਿਆ। ਇਸ ਕਰਕੇ ਕਿਸਾਨ ਝੋਨੇ ਲਗਾਉਣ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਨਹਿਰਾਂ ’ਚ ਪਾਣੀ ਨਾ ਆਉਣ ਕਾਰਨ ਟਿਊਬਵੈੱਲਾਂ ਨੂੰ ਲਗਾਤਾਰ ਚਲਾਉਣੇ ਪੈ ਰਹੇ ਹਨ ਜਿਸ ਕਾਰਨ ਮੋਟਰਾਂ ਵੀ ਪਾਣੀ ਛੱਡ ਰਹੀਆਂ ਹਨ ਅਤੇ ਲੋਡ ਪੈਣ ਕਾਰਨ ਕਈ ਮੋਟਰਾਂ ਸੜ ਰਹੀਆਂ ਹਨ। ਇਸੇ ਕਰਕੇ ਹੀ ਅੱਜ ਕਿਸਾਨਾਂ ਨੇ ਉਦੈਪੁਰ ਮਾਈਨਰ ਦੇ ਪੁਲ ਨੇੜੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਉਦੇਪੁਰ ਮਾਈਨਰ ਵਿੱਚ ਨਹਿਰੀ ਪਾਣੀ ਛੱਡਿਆ ਜਾਵੇ ਤਾਂ ਕਿ ਕਿਸਾਨ ਆਪਣਾ ਝੋਨਾ ਲਗਾ ਸਕਣ।

Advertisement

ਵਾਧੂ ਪਾਣੀ ਛੱਡ ਕੇ ਸਾਰੀ ਕਮੀ ਪੂਰੀ ਕਰ ਦਿਆਂਗੇ: ਐੱਸਡੀਓ

ਨਹਿਰੀ ਵਿਭਾਗ ਦੇ ਐੱਸਡੀਓ ਰਾਜੇਸ਼ ਸੈਣੀ ਨੇ ਕਿਹਾ ਕਿ ਉਦੈਪੁਰ ਮਾਈਨਰ ਵਿੱਚ ਪਟੜੀ ਟੁੱਟ ਗਈ ਸੀ, ਜਿਸ ਨੂੰ ਹੁਣ ਬੋਰੀਆਂ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ ਅਤੇ ਕੱਲ੍ਹ ਤੱਕ ਇਸ ਮਾਈਨਰ ਵਿੱਚ ਪਾਣੀ ਆ ਜਾਵੇਗਾ ਅਤੇ ਪਾਣੀ ਵੀ ਵੱਧ ਛੱਡਿਆ ਜਾਵੇਗਾ ਤਾਂ ਕਿ ਪਿਛਲੀ ਕਮੀ ਪੂਰੀ ਕੀਤੀ ਜਾ ਸਕੇ।

Advertisement
Advertisement
Advertisement