ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਤੇ ਉਨ੍ਹਾਂ ਦੀ ਪਤਨੀ ਵਿਆਹ ਤੋਂ 18 ਸਾਲ ਬਾਅਦ ਵੱਖ ਹੋਏ
11:12 AM Aug 03, 2023 IST
ਟੋਰਾਂਟੋ, 3 ਅਗਸਤ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਸੋਫੀ ਗ੍ਰੈਗੋਇਰ ਟਰੂਡੋ ਨੇ ਵਿਆਹ ਦੇ 18 ਸਾਲ ਬਾਅਦ ਵੱਖ ਹੋਣ ਦਾ ਐਲਾਨ ਕੀਤਾ ਹੈ। ਦੋਵਾਂ ਨੇ ਇੰਸਟਾਗ੍ਰਾਮ 'ਤੇ ਬਿਆਨ ਪੋਸਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਕਾਫੀ ਸਾਰਥਕ ਅਤੇ ਮੁਸ਼ਕਲ ਗੱਲਬਾਤ ਤੋਂ ਬਾਅਦ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਦੋਵਾਂ ਨੇ ਵੱਖ ਹੋਣ ਲਈ ਕਾਨੂੰਨੀ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਕੈਨੇਡਾ ਦੇ ਸਭ ਤੋਂ ਮਸ਼ਹੂਰ ਸਿਆਸਤਦਾਨਾਂ ਵਿੱਚੋਂ ਇੱਕ 51 ਸਾਲਾ ਟਰੂਡੋ ਨੇ 2015 ਵਿੱਚ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਸੋਫੀ ਟਰੂਡੋ ਸਾਬਕਾ ਮਾਡਲ ਅਤੇ ਟੀਵੀ ਪੇਸ਼ਕਾਰ ਹੈ। ਦੋਵਾਂ ਦਾ ਵਿਆਹ 2005 'ਚ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ 15 ਸਾਲਾ ਜ਼ੇਵੀਅਰ, 14 ਸਾਲਾ ਏਲਾ-ਗ੍ਰੇਸ ਅਤੇ ਨੌਂ ਸਾਲਾ ਹੈਡਰੀਅਨ।
Advertisement
Advertisement