ਕੈਨੇਡਾ ਪੁਲੀਸ ਨੇ ਨਸ਼ੇ ਬਣਾਉਣ ਵਾਲੀ ਵੱਡੀ ਲੈਬ ਨਸ਼ਟ ਕੀਤੀ
08:02 AM Nov 06, 2024 IST
Advertisement
ਬ੍ਰਿਟਿਸ਼ ਕੋਲੰਬੀਆ, 5 ਨਵੰਬਰ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਪੁਲੀਸ ਨੇ ਵੱਡੀ ਫੈਂਟੇਨਲ ਤੇ ਮੈਥਾਮਫੇਟਾਮਾਈਨ ਡਰੱਗ ਸੁਪਰ ਲੈਪ ਨਸ਼ਟ ਕਰ ਦਿੱਤੀ ਅਤੇ 9.5 ਕਰੋੜ ਅਮਰੀਕੀ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਇਹ ਮੁਹਿੰਮ ਪ੍ਰਸ਼ਾਂਤ ਖੇਤਰ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਦੇ ਫੈਡਰਲ ਪੁਲੀਸ ਪ੍ਰੋਗਰਾਮ ਤਹਿਤ ਚਲਾਈ ਗਈ ਸੀ। ਪੁਲੀਸ ਨੇ ਦੱਸਿਆ, ‘ਪੁਲੀਸ ਨੇ ਕੈਨੇਡਾ ’ਚ ਸਭ ਤੋਂ ਵੱਡੀ ਫੈਂਟੇਨਾਈਲ ਤੇ ਮੈਥਾਮਫੇਟਾਮਾਈਨ ਡਰੱਗ ਸੁਪਰਲੈਬ ਨਸ਼ਟ ਕਰਕੇ ਇਕ ਕੌਮਾਂਤਰੀ ਸੰਗਠਿਤ ਅਪਰਾਧ ਸਮੂਹ ਨੂੰ ਝਟਕਾ ਦਿੱਤਾ ਹੈ। ਇਸ ਦੌਰਾਨ ਜ਼ਬਤ ਕੀਤੀ ਗਈ ਫੈਂਟੇਨਾਈਲ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਮਾਤਰਾ ਨਾਲ 9.55 ਲੱਖ ਦੇ ਕਰੀਬ ਸੰਭਾਵੀ ਖਤਰਨਾਕ ਡੋਜ਼ ਬਣ ਸਕਦੀਆਂ ਸਨ।’ -ਏਐੱਨਆਈ
Advertisement
Advertisement
Advertisement