ਭਾਰਤੀ ਹਾਈ ਕਮਿਸ਼ਨਰ ਤੋਂ ਪੁੱਛ-ਪੜਤਾਲ ਦੀ ਕੈਨੇਡਾ ਦੀ ਅਪੀਲ ਰੱਦ
07:00 PM Oct 14, 2024 IST
ਅਜੈ ਬੈਨਰਜੀ
Advertisement
ਨਵੀਂ ਦਿੱਲੀ, 14 ਅਕਤੂਬਰ
ਭਾਰਤ ਤੇ ਕੈਨੇਡਾ ਦੇ ਰਿਸ਼ਤੇ ਦਿਨੋ ਦਿਨ ਵਿਗੜਦੇ ਜਾ ਰਹੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੈ ਵਰਮਾ ਤੇ ਹੋਰ ਕੂਟਨੀਤਕਾਂ ਤੋਂ ਪੁੱਛ-ਪੜਤਾਲ ਕਰਨ ਬਾਰੇ ਟਰੂਡੋ ਸਰਕਾਰ ਦੀ ਬੇਨਤੀ ਖਾਰਜ ਕਰ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਕੈਨੇਡਾ ਸਰਕਾਰ ਵੱਲੋਂ ਲਾਏ ਦੋਸ਼ ਨਿਰਾਧਾਰ ਹਨ। ਕੈਨੇਡਾ ਦੀ ਇਹ ਕਾਰਵਾਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵੋਟ ਬੈਂਕ ਸਿਆਸਤ ਦਾ ਹਿੱਸਾ ਹੈ। ਮੰਤਰਾਲੇ ਨੇ ਕਿਹਾ ਕਿ ਕੈਨੇਡਾ ਸਰਕਾਰ ਇਕ ਖਾਸ ਭਾਈਚਾਰੇ ਦੀ ਵੋਟ ਲੈਣ ਲਈ ਅਜਿਹਾ ਕਰ ਰਹੀ ਹੈ ਜਿਸ ਵਿਚ ਕੋਈ ਵੀ ਸੱਚਾਈ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਨੇ ਇਸ ਸਬੰਧੀ ਕੋਈ ਸਬੂਤ ਵੀ ਸਾਂਝੇ ਨਹੀਂ ਕੀਤੇ।
Advertisement
Advertisement