ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਨੇਡਾ: ਸਰੀ ਵਿੱਚ ਕਤਲ ਕੀਤੇ ਨੌਜਵਾਨ ਦੀ ਪਛਾਣ ਜਤਿਨਦੀਪ ਵਜੋਂ ਹੋਈ

06:50 PM Jul 14, 2024 IST

ਗੁਰਮਲਕੀਅਤ ਸਿੰਘ ਕਾਹਲੋਂ

Advertisement

ਵੈਨਕੂਵਰ, 14 ਜੁਲਾਈ

ਕੁਝ ਦਿਨ ਪਹਿਲਾਂ ਸਰੀ ਦੇ ਸਟਰਾਬੈਰੀ ਖੇਤਰ ਵਿਚਲੇ ਹੋਮ ਡਿੱਪੂ ਦੀ ਪਾਰਕਿੰਗ ਵਿੱਚ ਤੜਕਸਾਰ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਜਤਿਨਦੀਪ ਸਿੰਘ ਵਾਸੀ ਪੰਜਾਬ (ਭਾਰਤ) ਵਜੋਂ ਹੋਈ ਹੈ। ਪੁਲੀਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਜਤਿਨਦੀਪ ਸਿੰਘ ਪੰਜਾਬ ਦੇ ਗੁਰਦਾਸਪੁਰ ਖੇਤਰ ਨਾਲ ਸਬੰਧਤ ਪੱਤਰਕਾਰ ਕੁਲਦੀਪ ਸਿੰਘ ਜਾਫਲਪੁਰ ਦਾ ਪੁੱਤਰ ਸੀ ਅਤੇ ਕੁਝ ਮਹੀਨੇ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਇਆ ਸੀ। ਕਤਲਾਂ ਦੀ ਜਾਂਚ ਬਾਰੇ ਪੁਲੀਸ ਪਾਰਟੀ ਦੇ ਤਰਜਮਾਨ ਡੇਵਿਡ ਲੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਇਹ ਸਾਬਿਤ ਹੋ ਗਿਆ ਹੈ ਕਿ ਜਤਿਨਦੀਪ ਦੀ ਹੱਤਿਆ ਮਿੱਥ ਕੇ ਕੀਤੀ ਗਈ ਹੈ। ਪੁਲੀਸ ਹੱਤਿਆ ਦੇ ਕਾਰਨਾਂ ਦੀ ਘੋਖ ਵਿੱਚ ਲੱਗੀ ਹੋਈ ਹੈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਂਚ ਵਿੱਚ ਸਹਿਯੋਗ ਕਰਨ। ਪੁਲੀਸ ਇਸ ਸਬੰਧੀ ਜਾਂਚ ਕਰ ਰਹੀ ਹੈ ਕਿ ਲੈਂਗਲੀ ਵਾਸੀ ਜਤਿਨਦੀਪ ਤੜਕਸਾਰ ਆਪਣੀ ਲਗਜ਼ਰੀ ਕਾਰ ਵਿੱਚ ਉਕਤ ਸਥਾਨ ’ਤੇ ਪਹੁੰਚ ਕੇ ਕਿਸ ਦੀ ਉਡੀਕ ਕਰ ਰਿਹਾ ਸੀ। ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਦੀ ਤਿੰਨ ਦਿਨਾਂ ਬਾਅਦ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਪੁਲੀਸ ਵੱਲੋਂ ਜਤਿਨਦੀਪ ਦੀ ਆਮਦਨ ਤੇ ਖਰਚਿਆਂ ਦੀ ਪੜਤਾਲ ਕਰ ਕੇ ਹੱਤਿਆ ਦੇ ਸੁਰਾਗ ਲਾਉਣ ਦੇ ਸੰਕੇਤ ਵੀ ਮਿਲੇ ਹਨ। ਬੁਲਾਰੇ ਅਨੁਸਾਰ ਹੁਣ ਤੱਕ ਇਕੱਤਰ ਸਬੂਤਾਂ ਤੇ ਗਵਾਹਾਂ ਦੀਆਂ ਕੜੀਆਂ ਜੋੜ ਕੇ ਜਾਂਚ ਨੂੰ ਅੱਗੇ ਤੋਰਿਆ ਜਾ ਰਿਹਾ ਹੈ ਅਤੇ ਜਲਦੀ ਹੀ ਕਤਲ ਦੇ ਅਸਲ ਕਾਰਨਾਂ ਅਤੇ ਕਾਤਲਾਂ ਦਾ ਪਤਾ ਲਾ ਲਿਆ ਜਾਵੇਗਾ।

Advertisement

Advertisement
Advertisement