ਕੈਨੇਡਾ ਨੇ ਭਾਰਤ ਵੱਲੋਂ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਸੁਆਗਤ ਕਰਦਿਆਂ ‘ਸ਼ੁਭ ਸੰਕੇਤ’ ਕਰਾਰ ਦਿੱਤਾ
12:54 PM Oct 26, 2023 IST
Advertisement
ਟੋਰਾਂਟੋ, 26 ਅਕਤੂਬਰ
ਕੈਨੇਡਾ ਨੇ ਅੱਜ ਤੋਂ ਦੇਸ਼ ਵਿਚ ਕੁਝ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਭਾਰਤ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਕਦਮ ਬਹੁਤ ਸਾਰੇ ਕੈਨੇਡੀਅਨਾਂ ਲਈ ਚਿੰਤਾ ਭਰੇ ਸਮੇਂ ਤੋਂ ਬਾਅਦ ਚੰਗਾ ਸੰਕੇਤ ਹੈ। ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਤੋਂ ਅਪਲਾਈ ਕਰਨ ਵਾਲੇ ਕੈਨੇਡੀਅਨਾਂ ਲਈ ਕੁਝ ਕਿਸਮ ਦੀਆਂ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਮੁੜ ਸ਼ੁਰੂ ਕਰਨਗੇ।
Advertisement
Advertisement
Advertisement