ਕੈਨੇਡਾ: ਨਿੱਝਰ ਦੇ ਨਜ਼ਦੀਕੀ ਦੇ ਘਰ ’ਤੇ ਗੋਲੀਆਂ ਚਲਾਉਣ ਦੋ ਦੋਸ਼ ’ਚ ਦੋ ਅੱਲੜ ਗ੍ਰਿਫ਼ਤਾਰ
05:52 PM Feb 09, 2024 IST
ਟੋਰਾਂਟੋ, 9 ਫਰਵਰੀ
ਪਿਛਲੇ ਹਫ਼ਤੇ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਨੇੜਲੇ ਦੇ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ’ਚ ਪੁਲੀਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿਮਰਨਜੀਤ ਸਿੰਘ ਦੇ ਸਾਊਥ ਸਰੀ ਸਥਿਤ ਘਰ 'ਤੇ 1 ਫਰਵਰੀ ਨੂੰ ਤੜਕੇ 1.20 ਵਜੇ ਤੋਂ ਬਾਅਦ ਗੋਲੀਆਂ ਚਲਾਈਆਂ ਗਈਆਂ ਸਨ। ਪੁਲੀਸ ਨੇ ਤਿੰਨ ਹਥਿਆਰ ਅਤੇ ਕਈ ਇਲੈਕਟ੍ਰਾਨਿਕ ਉਪਕਰਨ ਜ਼ਬਤ ਕੀਤੇ। ਸਰੀ ਦੇ ਦੋ 16 ਸਾਲਾ ਅੱਲੜਾਂ ਨੂੰ ਗ੍ਰਿਫਤਾਰ ਕੀਤਾ।
Advertisement
Advertisement