ਕੈਨੇਡਾ: ਪੰਜਾਬੀ ਮੂਲ ਦਾ ਟਰੱਕ ਡਰਾਈਵਰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ
01:49 PM Feb 10, 2024 IST
Advertisement
ਟੋਰਾਂਟੋ, 10 ਫਰਵਰੀ
ਕੈਨੇਡਾ ਦੇ ਭਾਰਤੀ ਟਰੱਕ ਡਰਾਈਵਰ 'ਤੇ 87 ਲੱਖ ਡਾਲਰ ਦੀ ਕੋਕੀਨ ਅਮਰੀਕਾ ਲਿਆਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਭਾਰਤ ਦੇ ਨਾਗਰਿਕ ਅਤੇ ਕੈਨੇਡਾ ਦੇ ਵਸਨੀਕ ਗਗਨਦੀਪ ਸਿੰਘ 'ਤੇ ਡੇਟ੍ਰੋਇਟ ਵਿੱਚ ਆਪਣੀ ਪਹਿਲੀ ਅਦਾਲਤ ਵਿੱਚ ਪੇਸ਼ੀ ਦੌਰਾਨ ਦੋਸ਼ ਲਗਾਇਆ ਗਿਆ। ਅਮਰੀਕਾ ਦੇ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਦੇ ਅਧਿਕਾਰੀਆਂ ਨੇ ਡੇਟ੍ਰੋਇਟ ਦੇ ਅੰਬੈਸਡਰ ਬ੍ਰਿਜ 'ਤੇ ਉਸ ਨੂੰ ਕਾਬੂ ਕੀਤਾ। ਉਸ ਦੇ ਟਰੱਕ ’ਚੋਂ 290 ਕਿਲੋ ਕੋਕੀਨ ਬਰਾਮਦ ਹੋਈ ਹੈ।
Advertisement
Advertisement
Advertisement