ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ ਨੇ ਭਾਰਤ ਜਾਣ ਵਾਲੀਆਂ ਉਡਾਣਾਂ ਲਈ ਸੁਰੱਖਿਆ ਸਖ਼ਤ ਕੀਤੀ

05:45 AM Nov 21, 2024 IST
ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡਾ।

ਸੁਰਿੰਦਰ ਮਾਵੀ
ਵਿਨੀਪੈਗ, 20 ਨਵੰਬਰ
ਕੈਨੇਡਾ ਤੋਂ ਭਾਰਤ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਜਲਦੀ ਹੀ ਕੈਨੇਡੀਅਨ ਹਵਾਈ ਅੱਡਿਆਂ ਤੋਂ ਰਵਾਨਾ ਹੋਣ ’ਤੇ ਹੋਰ ਸਖ਼ਤ ਸੁਰੱਖਿਆ ਪ੍ਰਬੰਧਾਂ ਦਾ ਸਾਹਮਣਾ ਕਰਨਾ ਪਵੇਗਾ। ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਵੱਲੋਂ ਲਿਆ ਗਿਆ ਇਹ ਫ਼ੈਸਲਾ ਨਵੇਂ ਅਸਥਾਈ ਪ੍ਰੋਟੋਕਾਲ ਦਾ ਹਿੱਸਾ ਹੈ। ਇਸ ਤਹਿਤ ਫੈਡਰਲ ਸਰਕਾਰ ਵੱਲੋਂ ਨਵੇਂ ਸੁਰੱਖਿਆ ਨਿਯਮ ਲਿਆਂਦੇ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਦਿਆਂ ਭਾਰਤ ਜਾਣ ਵਾਲੇ ਮੁਸਾਫ਼ਰਾਂ ਕੋਲੋਂ ਵਧੇਰੇ ਪੁੱਛ-ਪੜਤਾਲ ਕੀਤੀ ਜਾਵੇਗੀ।
ਅਧਿਕਾਰੀ ਨੇ ਦੱਸਿਆ ਕਿ ਨਵੇਂ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਕੈਨੇਡੀਅਨ ਏਅਰ ਟਰਾਂਸਪੋਰਟ ਸਕਿਓਰਟੀ ਅਥਾਰਿਟੀ ਨੂੰ ਸੌਂਪੀ ਗਈ ਹੈ। ਕੈਨੇਡੀਅਨ ਹਵਾਈ ਅੱਡਿਆਂ ਦੇ ਖ਼ਾਸ ਖੇਤਰਾਂ ਵਿਚ ਮੁਸਾਫ਼ਰਾਂ ਦੇ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਲੈਣ ਦਾ ਕੰਮ ਕੈਨੇਡੀਅਨ ਏਅਰ ਟਰਾਂਸਪੋਰਟ ਸਕਿਓਰਟੀ ਅਥਾਰਿਟੀ ਵੱਲੋਂ ਹੀ ਕੀਤਾ ਜਾਂਦਾ ਹੈ। ਸਕਰੀਨਿੰਗ ਦੌਰਾਨ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕੀ ਸਬੰਧਤ ਮੁਸਾਫ਼ਰ ਕਿਸੇ ਮਾਮਲੇ ਵਿਚ ਲੋੜੀਂਦਾ ਤਾਂ ਨਹੀਂ।
ਕੈਨੇਡੀਅਨ ਅਧਿਕਾਰੀਆਂ ਨੇ ਹਾਲੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਸਖ਼ਤ ਸੁਰੱਖਿਆ ਪ੍ਰਬੰਧ ਕਿੰਨਾ ਸਮਾਂ ਚੱਲਣਗੇ। ਇਸ ਸਥਿਤੀ ਦੇ ਮੱਦੇਨਜ਼ਰ ਓਟਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕੈਨੇਡੀਅਨ ਸਰਕਾਰ ਲਈ ਖ਼ਤਰੇ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਏਅਰ ਕੈਨੇਡਾ ਨੇ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਨੋਟੀਫ਼ਿਕੇਸ਼ਨ ਜਾਰੀ ਕੀਤੇ ਹਨ, ਜਿਸ ’ਚ ਕਿਹਾ ਗਿਆ ਹੈ ਕਿ ਟਰਾਂਸਪੋਰਟ ਕੈਨੇਡਾ ਵੱਲੋਂ ਭਾਰਤ ਦੀ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਲਈ ਸਖ਼ਤ ਸੁਰੱਖਿਆ ਆਦੇਸ਼ ਦਿੱਤੇ ਗਏ ਹਨ, ਜਿਸ ਕਰਕੇ ਉਡਾਣ ਲਈ ਉਡੀਕ ਦਾ ਸਮਾਂ ਉਮੀਦ ਨਾਲੋਂ ਲੰਮਾ ਹੋਣ ਦੀ ਉਮੀਦ ਹੈ। ਉਨ੍ਹਾਂ ਉਡਾਣ ਦੇ ਰਵਾਨਾ ਹੋਣ ਤੋਂ 4 ਘੰਟੇ ਪਹਿਲਾਂ ਹਵਾਈ ਅੱਡੇ ’ਤੇ ਪਹੁੰਚਣ ਦੀ ਅਪੀਲ ਕੀਤੀ ਹੈ।

Advertisement

ਕੌਮਾਂਤਰੀ ਤਸਕਰ ਨੇ 500 ਲੋਕਾਂ ਨੂੰ ਅਮਰੀਕਾ-ਕੈਨੇਡਾ ਸਰਹੱਦ ਪਾਰ ਕਰਾਉਣ ਦੀ ਗੱਲ ਕਬੂਲੀ

ਫੇਰਗਸ ਫਾਲਜ਼ (ਅਮਰੀਕਾ):

ਕੈਨੇਡਾ ਤੋਂ ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਦਾਖਲੇ ਸਬੰਧੀ ਕੇਸ ਦੀ ਦੂਜੇ ਦਿਨ ਦੀ ਸੁਣਵਾਈ ਦੌਰਾਨ ਮਨੁੱਖੀ ਤਸਕਰੀ ਦੇ ਦੋਸ਼ੀ ਇੱਕ ਵਿਅਕਤੀ ਨੇ ਗਵਾਹੀ ਦਿੱਤੀ ਕਿ ਉਸ ਨੇ ਕੌਮਾਂਤਰੀ ਤਸਕਰੀ ਗਰੋਹ ਦੇ ਹਿੱਸੇ ਵਜੋਂ ਚਾਰ ਸਾਲਾਂ ਅੰਦਰ 500 ਤੋਂ ਵੱਧ ਭਾਰਤੀ ਪਰਵਾਸੀਆਂ ਨੂੰ ਅਮਰੀਕਾ-ਕੈਨੇਡਾ ਸਰਹੱਦ ਪਾਰ ਕਰਵਾਈ। ਕੇਸ ਦੀ ਪੈਰਵੀ ਕਰ ਰਹੇ ਵਕੀਲਾਂ ਨੇ ਕਿਹਾ ਕਿ ਇਸ ਗ਼ੈਰਕਾਨੂੰਨੀ ਗਤੀਵਿਧੀ ਕਾਰਨ ਚਾਰ ਜਣਿਆਂ ਦੇ ਇੱਕ ਪਰਿਵਾਰ ਦੀ ਮੌਤ ਹੋ ਗਈ ਸੀ। ਰਾਜਿੰਦਰ ਸਿੰਘ (51) ਨੇ ਕਿਹਾ ਕਿ ਉਨ੍ਹਾਂ ਵੱਡੀ ਯੋਜਨਾ ਦੇ ਹਿੱਸੇ ਵਜੋਂ ਚਾਰ ਲੱਖ ਅਮਰੀਕੀ ਡਾਲਰ ਤੋਂ ਵੱਧ ਰਕਮ ਕਮਾਈ। ਇਸ ਯੋਜਨਾ ’ਚ ਦੋ ਹੋਰ ਜਣੇ ਸ਼ਾਮਲ ਸਨ ਜਿਨ੍ਹਾਂ ’ਤੇ ਮਨੁੱਖੀ ਤਸਕਰੀ ਦਾ ਮੁਕੱਦਮਾ ਚੱਲ ਰਿਹਾ ਹੈ। ਸੰਘੀ ਵਕੀਲਾਂ ਨੇ ਕਿਹਾ ਕਿ ਉਸ ਨੇ ਮੁਕੱਦਮੇ ’ਚ ਸ਼ਾਮਲ ਲੋਕਾਂ ਦੀ ਤਰ੍ਹਾਂ ਭਾਰਤੀ ਲੋਕਾਂ ਨੂੰ ਅਮਰੀਕਾ ’ਚ ਬਿਹਤਰ ਜ਼ਿੰਦਗੀ ਦਾ ਸੁਫਨਾ ਦਿਖਾ ਕੇ ਆਪਣਾ ਸ਼ਿਕਾਰ ਬਣਾਇਆ। ਰਾਜਿੰਦਰ ਸਿੰਘ ਨੇ ਭਾਰਤੀ ਨਾਗਰਿਕ 29 ਸਾਲਾ ਹਰਸ਼ ਕੁਮਾਰ ਰਮਨ ਲਾਲ ਪਟੇਲ ਅਤੇ ਫਲੋਰੀਡਾ ਦੇ 50 ਸਾਲਾ ਸਟੀਵ ਸ਼ੈਂਡ ’ਤੇ ਮੁਕੱਦਮੇ ਦੇ ਦੂਜੇ ਦਿਨ ਆਪਣਾ ਪੱਖ ਰੱਖਿਆ। ਵਕੀਲਾਂ ਨੇ ਕਿਹਾ ਕਿ ਜਦੋਂ ਤਸਕਰਾਂ ਨੇ ਭਾਰਤੀ ਪਰਵਾਸੀਆਂ ਨੂੰ ਸਰਹੱਦ ਪਾਰ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਮਨੁੱਖੀ ਜ਼ਿੰਦਗੀ ਨਾਲੋਂ ਵਿੱਤੀ ਲਾਭ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ ਕਿ ਪਟੇਲ ਤਸਕਰੀ ਯੋਜਨਾ ਦਾ ਹਿੱਸਾ ਸੀ ਅਤੇ ਉਸ ਨੇ ਸ਼ੈਂਡ ਨੂੰ ਡਰਾਈਵਰ ਵਜੋਂ ਭਰਤੀ ਕੀਤਾ ਸੀ। ਰਾਜਿੰਦਰ ਸਿੰਘ ਨੇ ਕਿਹਾ ਕਿ ਉਹ ਪਟੇਲ ਜਾਂ ਸ਼ੈਂਡ ਨੂੰ ਕਦੀ ਨਹੀਂ ਮਿਲਿਆ ਪਰ ਉਸ ਨੇ ਤਸਕਰੀ ਦੇ ਕੰਮ ਦੌਰਾਨ ਇੱਕ ਉੱਚ ਰੈਂਕ ਦੇ ਮੈਂਬਰ ਤੋਂ ਉਨ੍ਹਾਂ ਬਾਰੇ ਸੁਣਿਆ ਸੀ। ਉਸ ਨੇ ਦੱਸਿਆ ਕਿ ਕੌਮਾਂਤਰੀ ਮਨੁੱਖੀ ਤਸਕਰੀ ਗਰੋਹ ਕਿਸ ਤਰ੍ਹਾਂ ਕੰਮ ਕਰਦਾ ਹੈ ਅਤੇ ਕਿਸ ਨੂੰ ਨਿਸ਼ਾਨਾ ਬਣਾਉਂਦਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਜਿਨ੍ਹਾਂ ਲੋਕਾਂ ਦੀ ਤਸਕਰੀ ਕੀਤੀ ਉਨ੍ਹਾਂ ’ਚੋਂ ਬਹੁਤੇ ਗੁਜਰਾਤ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਪਰਵਾਸੀ ਆਮ ਤੌਰ ’ਤੇ ਭਾਰਤ ਤੋਂ ਅਮਰੀਕਾ ਲਿਆਉਣ ਲਈ ਤਸਕਰਾਂ ਨੂੰ ਇੱਕ ਲੱਖ ਡਾਲਰ ਤੱਕ ਦਿੰਦੇ ਹਨ ਤਾਂ ਜੋ ਉਹ ਅਮਰੀਕਾ ’ਚ ਕੰਮ ਕਰਕੇ ਆਪਣੇ ਕਰਜ਼ੇ ਲਾ ਸਕਣ। ਤਸਕਰ ਸਾਰਾ ਪੈਸਾ ਹਵਾਲਾ ਰਾਹੀਂ ਲੈਂਦੇ ਹਨ। ਕਈ ਸੰਘੀ ਕੇਸਾਂ ’ਚ ਦੋਸ਼ੀ ਠਹਿਰਾਏ ਜਾਣ ਮਗਰੋਂ ਡਿਪੋਰਟ ਹੋਣ ਮਗਰੋਂ ਰਾਜਿੰਦਰ ਸਿੰਘ ਤਿੰਨ ਵਾਰ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਅੰਦਰ ਦਾਖਲ ਹੋਇਆ। -ਪੀਟੀਆਈ

Advertisement

Advertisement