ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ: ਵਾਟਰਲੂ ਯੂਨੀਵਰਸਿਟੀ ’ਚ ਚਾਕੂ ਨਾਲ ਹਮਲੇ ’ਚ ਪ੍ਰੋਫੈਸਰ ਸਣੇ ਤਿੰਨ ਜ਼ਖ਼ਮੀ

02:54 PM Jun 30, 2023 IST

ਟੋਰਾਂਟੋ, 29 ਜੂਨ

Advertisement

ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ਵਿੱਚ ‘ਲਿੰਗ ਮਸਲੇ’ ਉੱਤੇ ਚੱਲ ਰਹੀ ਕਲਾਸ ਦੌਰਾਨ ਚਾਕੂ ਨਾਲ ਕੀਤੇ ਹਮਲੇ ਵਿੱਚ ਪ੍ਰੋਫੈਸਰ ਤੇ ਦੋ ਵਿਦਿਆਰਥੀ ਜ਼ਖ਼ਮੀ ਹੋ ਗਏ। ਪੁਲੀਸ ਨੇ ਸ਼ੱਕੀ ਹਮਲਾਵਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲੀਸ ਮੁਤਾਬਕ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ। ਉਂਜ ਯੂਨੀਵਰਸਿਟੀ ਆਫ਼ ਵਾਟਰਲੂ ਵਿੱਚ ਹੋਏ ਹਮਲੇ ਦੇ ਕਾਰਨਾਂ ਸਬੰਧੀ ਅਜੇ ਕੁਝ ਵੀ ਸਪਸ਼ਟ ਨਹੀਂ ਹੈ। ਤਫ਼ਤੀਸ਼ਕਾਰਾਂ ਵੱਲੋਂ ਸ਼ੱਕੀ ਹਮਲਾਵਰ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਦੇ ਅਧਿਕਾਰੀ ਨਿੱਕ ਮੈਨਿੰਗ ਨੇ ਸ਼ੱਕੀ ਦੀ ਪਛਾਣ ‘ਯੂਨੀਵਰਸਿਟੀ ਕਮਿਊਨਿਟੀ’ ਦੇ ਮੈਂਬਰ ਵਜੋਂ ਕੀਤੀ ਹੈ, ਪਰ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਨਾਂਹ ਕਰ ਦਿੱਤੀ ਕਿ ਹਮਲਾਵਰ ਇਕ ਵਿਦਿਆਰਥੀ ਹੈ। ਉਨ੍ਹਾਂ ਕਿਹਾ ਕਿ ਹਮਲੇ ਵਿੱਚ ਦੋ ਵਿਦਿਆਰਥੀਆਂ ਤੇ ਇਕ ਪ੍ਰੋਫੈਸਰ ‘ਤੇ ਚਾਕੂ ਨਾਲ ਵਾਰ ਕੀਤੇ ਗੲੇ ਹਨ। ਯੂਨੀਵਰਸਿਟੀ ਦੇ ਵਿਦਿਆਰਥੀ ਯੂਸੁਫ ਕੇਮਾਕ ਨੇ ਦੱਸਿਆ ਕਿ ਹਮਲੇ ਮੌਕੇ ਜਮਾਤ ਵਿੱਚ 40 ਦੇ ਕਰੀਬ ਵਿਦਿਆਰਥੀ ਮੌਜੂਦ ਸਨ। -ੲੇਪੀ

Advertisement
Advertisement
Tags :
ਹਮਲੇਕੈਨੇਡਾਚਾਕੂਜ਼ਖ਼ਮੀਤਿੰਨਪ੍ਰੋਫੈਸਰਯੂਨੀਵਰਸਿਟੀਵਾਟਰਲੂ