For the best experience, open
https://m.punjabitribuneonline.com
on your mobile browser.
Advertisement

ਕੈਨੇਡਾ: ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਹਰ ਲਿਜਾਣ ਦਾ ਮਾਮਲਾ ਭਖਿਆ

07:39 AM Sep 23, 2024 IST
ਕੈਨੇਡਾ  ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਹਰ ਲਿਜਾਣ ਦਾ ਮਾਮਲਾ ਭਖਿਆ
Advertisement

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 22 ਸਤੰਬਰ
ਕੁਝ ਦਿਨਾਂ ਤੋਂ ਵੈਨਕੂਵਰ ਤੇ ਨੇੜਲੇ ਖੇਤਰਾਂ ਵਿੱਚ ਕਈ ਸਾਲਾਂ ਤੋਂ ਅਨੰਦ ਕਾਰਜ ਸਿਰਫ ਗੁਰਦੁਆਰਿਆਂ ’ਚ ਹੁੰਦੇ ਆ ਰਹੇ ਹੋਣ ਦੀ ਪ੍ਰਥਾ ਤੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਫਾਰਮ ਹਾਊਸਾਂ ਤੇ ਘਰਾਂ ’ਚ ਲਿਜਾਣ ਦੀਆਂ ਘਟਨਾਵਾਂ ਦਾ ਮਾਮਲਾ ਭੱਖਣ ਲੱਗਾ ਹੈ। ਮਾਮਲੇ ਨੂੰ ਤੂਲ ਇੱਕ ਤਾਜ਼ੀ ਘਟਨਾ ਤੋਂ ਮਿਲਿਆ ਜਿਸ ’ਚ ਬੈਂਕੁਇਟ ਹਾਲ ਦੇ ਮਾਲਕ ਦੇ ਪੁੱਤ ਦੇ ਅਨੰਦ ਕਾਰਜ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਡੈਲਟਾ ਦੇ ਲੈਡਨਰ ਖੇਤਰ ਦੇ ਪਾਰਕ (ਗੋਲਫ ਕਲੱਬ) ’ਚ ਲਿਜਾਣ ਮਗਰੋਂ ਸਤਿਕਾਰ ਕਮੇਟੀ ਵਾਲੇ ਮੌਕੇ ’ਤੇ ਪੁੱਜੇ ਤੇ ਵਿਰੋਧ ਪ੍ਰਗਟਾ ਕੇ ਸਰੂਪ ਆਪਣੇ ਨਾਲ ਲੈ ਗਏ।
ਇਕੱਤਰ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਧਨਾਢ ਸਿੱਖ ਪਰਿਵਾਰ ਦਾ ਸ਼ਾਦੀ ਸਮਾਗਮ ਫਾਰਮ ਹਾਊਸ ਨੇੜਲੇ ਪਾਰਕ ਵਿੱਚ ਸੀ। ਅਨੰਦ ਕਾਰਜ ਲਈ ਨੇੜਲੇ ਗੁਰਦੁਆਰਾ ਸਾਹਿਬ ਜਾਣ ਦੀ ਥਾਂ ਉਨ੍ਹਾਂ ਵੱਲੋਂ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਾਰਕ ਵਿੱਚ ਲਿਆਂਦਾ ਗਿਆ। ਸੂਚਨਾ ਮਿਲਣ ’ਤੇ ਸਰੀ ਗੁਰਦੁਆਰਾ ਸਾਹਿਬ ਨਾਲ ਸਬੰਧਤ ਸਤਿਕਾਰ ਕਮੇਟੀ ਵਾਲੇ ਉੱਥੇ ਪਹੁੰਚ ਗਏ ਤੇ ਸਰੂਪ ਆਪਣੇ ਨਾਲ ਲੈ ਗਏ। ਪਰਿਵਾਰ ਨੇ ਘਟਨਾ ਦੀ ਪੁਲੀਸ ਸ਼ਿਕਾਇਤ ਦਰਜ ਕਰਾ ਦਿੱਤੀ। ਤਿੰਨ ਦਿਨ ਪਹਿਲਾਂ ਸਤਿਕਾਰ ਕਮੇਟੀ ਵਾਲੇ ਸਰੂਪ ਨੂੰ ਸਤਿਕਾਰ ਸਹਿਤ ਉਸੇ ਗੁਰਦੁਆਰਾ ਸਾਹਿਬ (ਰੌਸ ਸਟਰੀਟ) ਬਿਰਾਜਮਾਨ ਕਰ ਆਏ। ਪਰ ਉਸ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਮਾਡਰੇਟ ਦੇ ਨਾਂ ਹੇਠ ਕੁਝ ਲੋਕਾਂ ਦਾ ਇਕੱਠ ਕਰਕੇ ਕਥਿਤ ਮਤਾ ਪਾਸ ਕਰਕੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਵਿੱਚ ਸਰੂਪਾਂ ਨੂੰ ਸਿਰਫ ਬੀਚ ਅਤੇ ਮੈਰਿਜ ਪੈਲੇਸਾਂ ’ਚ ਲਿਜਾਣ ਤੋਂ ਰੋਕਿਆ ਸੀ ਪਰ ਫਾਰਮ ਹਾਊਸ ਤੇ ਘਰਾਂ ’ਚ ਲਿਜਾ ਕੇ ਅਨੰਦ ਕਾਰਜ ਕੀਤੇ ਜਾਣ ਦੀ ਖੁੱਲ੍ਹ ਹੈ। ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮਤਾ ਪਾਸ ਕਰਨ ਦੀ ਗੱਲ ਮੰਨੀ।
ਸੁਸਾਇਟੀ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਮਤਾ ਜੈਕਾਰੇ ਬੁਲਾ ਕੇ ਪਾਸ ਕੀਤਾ ਸੀ, ਜਿਸ ਦੀ ਕੋਈ ਲਿਖਤ ਨਹੀਂ ਹੈ। ਹੁਕਮਨਾਮੇ ਦੀ ਵਿਸਥਾਰਤ ਜਾਣਕਾਰੀ ਲੈਣ ਲਈ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਰਘਬੀਰ ਸਿੰਘ ਨੂੰ ਫੋਨ ਕੀਤਾ ਪਰ ਉਨ੍ਹਾਂ ਨਾਲ ਗੱਲ ਨਾ ਹੋ ਸਕੀ।
ਭਾਈਚਾਰੇ ਦੇ ਮਾਮਲਿਆਂ ’ਚ ਦਿਲਚਪਸੀ ਲੈਂਦੇ ਕੁਝ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਮਾਮਲੇ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਦੋ ਦਹਾਕਿਆਂ ਤੋਂ ਚੱਲ ਰਹੇ ਵਿਹਾਰ ਨੂੰ ਛੱਡ ਕੇ ਇੱਕ ਧਿਰ ਨੂੰ ਆਨੰਦ ਕਾਰਜਾਂ ਲਈ ਸਰੂਪ ਫਾਰਮ ਹਾਊਸਾਂ ਵਿੱਚ ਲਿਜਾਣ ਲਈ ਉਕਸਾਉਣਾ ਅਤੇ ਦੂਜੀ ਧਿਰ ਤੋਂ ਵਿਰੋਧਤਾ ਕਰਾਉਣ ਪਿੱਛੇ ਵਿਦੇਸ਼ ਵਸਦੇ ਸਿੱਖ ਭਾਈਚਾਰੇ ਵਿੱਚ ਪਾੜਾ ਪਾ ਕੇ ਸਿਆਸੀ ਲਾਹਾ ਲੈਣ ਦੀ ਰਚੀ ਗਈ ਸਾਜ਼ਿਸ਼ ਹੀ ਹੋ ਸਕਦੀ ਹੈ।

Advertisement

Advertisement
Advertisement
Author Image

Advertisement