ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ: ਢਾਹਾਂ ਆਲਮੀ ਸਾਹਿਤ ਮੁਕਾਬਲੇ ਲਈ ਤਿੰਨ ਸਾਹਿਤਕਾਰਾਂ ਦੀ ਚੋਣ

07:48 AM Sep 16, 2024 IST

ਪੱਤਰ ਪ੍ਰੇਰਕ
ਵੈਨਕੂਵਰ, 15 ਸਤੰਬਰ
ਕੈਨੇਡਾ ਦੇ ਕਾਰੋਬਾਰੀ ਬਰਜਿੰਦਰ ਢਾਹਾਂ ਵੱਲੋਂ 11 ਸਾਲ ਪਹਿਲਾਂ ਸ਼ੁਰੂ ਕੀਤੇ ਗਏ ਢਾਹਾਂ ਆਲਮੀ ਸਾਹਿਤ ਮੁਕਾਬਲੇ ਵਿੱਚ 2023 ’ਚ ਸ਼ਾਹਮੁਖੀ ਤੇ ਗੁਰਮੁਖੀ ਲਿਪੀ ’ਚ ਛਪੀਆਂ ਕਿਤਾਬਾਂ ’ਚੋਂ ਤਿੰਨ ਕਿਤਾਬਾਂ ਦੇ ਲੇਖਕਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ’ਚੋਂ ਪਹਿਲੇ ਨੰਬਰ ’ਤੇ ਰਹਿਣ ਵਾਲੇ ਨੂੰ 25 ਹਜ਼ਾਰ ਡਾਲਰ ਤੇ ਬਾਕੀ ਦੋਵਾਂ ਨੂੰ 10-10 ਹਜ਼ਾਰ ਡਾਲਰ ਇਨਾਮ ਵਜੋਂ ਦਿੱਤੇ ਜਾਣਗੇ। ਬਰਜਿੰਦਰ ਢਾਹਾਂ ਨੇ ਦੱਸਿਆ ਦੋਹਾਂ ਲਿਪੀਆਂ ਦੇ ਭਾਸ਼ਾ ਵਿਦਵਾਨਾਂ ’ਤੇ ਆਧਾਰਿਤ ਜਿਊਰੀ ਵੱਲੋਂ ਪਾਕਿਸਤਾਨ ਦੇ ਲਾਹੌਰ ’ਚ ਰਹਿੰਦੇ ਅਤੇ ਜੱਜ ਵਜੋਂ ਸੇਵਾਵਾਂ ਨਿਭਾਅ ਰਹੇ ਸ਼ਹਿਜ਼ਾਦ ਅਸਲਮ ਦੇ ਸ਼ਾਹਮੁਖੀ ’ਚ ਲਿਖੇ ਕਹਾਣੀ ਸੰਗ੍ਰਹਿ ‘ਜੰਗਲ ਰਾਖੇ ਜੱਗ ਦੇ’, ਜਲੰਧਰ ਦੇ ਰੋਡਵੇਜ਼ ’ਚੋਂ ਸੇਵਾਮੁਕਤ ਹੋਏ ਜਿੰਦਰ ਦੇ ਗੁਰਮੁਖੀ ’ਚ ਲਿਖੇ ਕਹਾਣੀ ਸੰਗ੍ਰਹਿ ‘ਸੇਫਟੀ ਕਿੱਟ’ ਅਤੇ ਕਸ਼ਮੀਰ ’ਚ ਰਹਿੰਦੀ ਲੇਖਿਕਾ ਸੁਰਿੰਦਰ ਨੀਰ ਦੇ ਗੁਰਮੁਖੀ ’ਚ ਲਿਖੇ ਕਹਾਣੀ ਸੰਗ੍ਰਹਿ ‘ਟੈਬੂ’ ਦੀ ਚੋਣ ਕੀਤੀ ਗਈ ਹੈ।

Advertisement

Advertisement