ਕੈਨੇਡਾ ਸੜਕ ਹਾਦਸਾ: ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ; ਮਰਨ ਵਾਲਿਆਂ ’ਚ ਸਕੇ ਭੈਣ-ਭਰਾ ਵੀ ਸ਼ਾਮਲ
03:50 PM Jul 29, 2024 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
Advertisement
ਪਟਿਆਲਾ, 29 ਜੁਲਾਈ
Advertisement
ਕੈਨੇਡਾ ਦੇ ਮਾਊਂਟੇਨ ਸਿਟੀ ਵਿੱਚ ਸ਼ਨਿਚਰਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਪੰਜਾਬ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਲੁਧਿਆਣਾ ਦੇ ਮਲੌਦ ਪਿੰਡ ਦੇ ਦੋ ਸਕੇ ਭੈਣ ਭਰਾ ਸ਼ਾਮਲ ਹਨ ਜਿਨ੍ਹਾਂ ਦੀ ਪਛਾਣ ਹਰਮਨ ਸੋਮਲ (23) ਅਤੇ ਨਵਜੋਤ ਸੋਮਲ (19) ਵਜੋਂ ਹੋਈ ਹੈ। ਇਸ ਹਾਦਸੇ ਵਿਚ ਸੰਗਰੂਰ ਜ਼ਿਲ੍ਹੇ ਦੇ ਸਮਾਣਾ ਦੀ ਰਹਿਣ ਵਾਲੀ ਰਸ਼ਮਦੀਪ ਕੌਰ (23) ਦੀ ਵੀ ਮੌਤ ਹੋ ਗਈ।
ਰਸ਼ਮਦੀਪ ਕੌਰ ਦੇ ਚਾਚਾ ਚਮਕੌਰ ਸਿੰਘ ਨੇ ਦੱਸਿਆ ਕਿ ਇਹ ਸਾਰੇ ਮਾਊਂਟੇਨ ਸਿਟੀ ਵਿੱਚ ਆਪਣੀਆਂ ਪੀਆਰ ਫਾਈਲਾਂ ਜਮ੍ਹਾਂ ਕਰਾ ਕੇ ਟੈਕਸੀ ਰਾਹੀਂ ਵਾਪਸ ਆ ਰਹੇ ਸਨ ਜਦੋਂ ਕਾਰ ਦਾ ਇੱਕ ਟਾਇਰ ਫਟ ਗਿਆ ਅਤੇ ਗੱਡੀ ਪਲਟ ਗਈ। ਇਸ ਤੋਂ ਬਾਅਦ ਤਿੰਨੋਂ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਟੈਕਸੀ ਡਰਾਈਵਰ ਘਟਨਾ ਵਿੱਚ ਵਾਲ-ਵਾਲ ਬਚ ਗਿਆ। ਚਮਕੌਰ ਸਿੰਘ ਨੇ ਦੱਸਿਆ ਕਿ ਰਸ਼ਮਦੀਪ ਕੌਰ ਚਾਰ ਸਾਲ ਪਹਿਲਾਂ ਕੈਨੇਡਾ ਗਈ ਸੀ।
Advertisement