For the best experience, open
https://m.punjabitribuneonline.com
on your mobile browser.
Advertisement

ਕੈਨੇਡਾ: ਸਰੀ ਕਾਰ ਹਾਦਸੇ ’ਚ ਹਲਾਕ ਹੋਈ ਪੰਜਾਬਣ ਮੁਟਿਆਰ ਦੀ ਪਛਾਣ ਹੋਈ

07:24 PM Jul 19, 2024 IST
ਕੈਨੇਡਾ  ਸਰੀ ਕਾਰ ਹਾਦਸੇ ’ਚ ਹਲਾਕ ਹੋਈ ਪੰਜਾਬਣ ਮੁਟਿਆਰ ਦੀ ਪਛਾਣ ਹੋਈ
Advertisement

ਗੁਰਮਲਕੀਅਤ ਸਿੰਘ ਕਾਹਲੋਂ

Advertisement

ਵੈਨਕੂਵਰ, 19 ਜੁਲਾਈ

ਸਰੀ ’ਚ ਪਿਛਲੇ ਹਫਤੇ ਤੇਜ਼ ਰਫਤਾਰ ਕਾਰ ’ਚੋਂ ਡਿੱਗ ਕੇ ਹਲਾਕ ਹੋਈ 19 ਸਾਲਾ ਲੜਕੀ ਦੀ ਪਛਾਣ ਸਨੀਆ ਵਜੋਂ ਹੋਈ ਹੈ ਜਿਸ ਦੀ ਪਛਾਣ ਪੁਲੀਸ ਨੇ ਜਨਤਕ ਕਰ ਦਿੱਤੀ ਹੈ। ਇਹ ਲੜਕੀ 9 ਜੁਲਾਈ ਨੂੰ ਭਾਰਤ ਤੋਂ ਸਟੱਡੀ ਵੀਜ਼ੇ ’ਤੇ ਕੈਨੇਡਾ ਪਹੁੰਚੀ ਸੀ ਤੇ 10-11 ਜੁਲਾਈ ਦੀ ਰਾਤ ਨੂੰ ਸਰੀ ਰਹਿੰਦੇ ਆਪਣੇ ਦੋਸਤਾਂ ਨਾਲ ਘੁੰਮ ਰਹੀ ਸੀ। ਪੁਲੀਸ ਜਾਂਚ ਕਰ ਰਹੀ ਹੈ ਕਿ ਸਨੀਆ ਨੇ ਚਲਦੀ ਕਾਰ ਵਿਚੋਂ ਛਾਲ ਮਾਰੀ ਜਾਂ ਕਾਰ ਪਲਟਣ ਤੋਂ ਬਾਅਦ ਬਾਹਰ ਡਿੱਗੀ। ਇਹ ਪਤਾ ਲੱਗਿਆ ਹੈ ਕਿ ਕਾਰ ਵਿਚਲੇ 20 ਤੇ 23 ਸਾਲ ਦੇ ਦੋਵੇਂ ਲੜਕੇ ਭਾਰਤ ਤੋਂ ਉਸ ਦੇ ਜਾਣਕਾਰ ਸਨ ਜੋ ਹਸਪਤਾਲ ਵਿਚ ਦਾਖਲ ਹਨ। ਇਸ ਕਰਕੇ ਪੁਲੀਸ ਨੇ ਉਨ੍ਹਾਂ ਤੋਂ ਹਾਦਸੇ ਦੇ ਕਾਰਨਾਂ ਦੀ ਪੁੱਛਗਿੱਛ ਹਾਲੇ ਨਹੀਂ ਕੀਤੀ। ਸਨੀਆ ਦੇ ਮਾਪੇ ਦਿੱਲੀ ਰਹਿੰਦੇ ਹਨ। ਮ੍ਰਿਤਕਾ ਦੇ ਰਿਸ਼ਤੇਦਾਰ ਬਲਜਿੰਦਰ ਭੰਡਾਲ ਵਲੋਂ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਸ ਲਈ ਫੰਡ ਇਕੱਠਾ ਕਰਨ ਲਈ ਮਾਪਿਆਂ ਵੱਲੋਂ ਨੰਬਰ ਜਾਰੀ ਕੀਤਾ ਗਿਆ ਸੀ। ਬਲਜਿੰਦਰ ਭੰਡਾਲ ਨੇ ਭਾਰਤ ਤੋਂ ਆਏ ਵਿਦਿਆਰਥੀਆਂ ਦੀ ਮਦਦ ਲਈ ਗਰੁੱਪ ਬਣਾਇਆ ਹੋਇਆ ਹੈ ਤੇ ਇਸ ਵੇਲੇ 22 ਹਜ਼ਾਰ ਡਾਲਰ ਤੱਕ ਦੀ ਰਾਸ਼ੀ ਮਦਦ ਲਈ ਪੁੱਜ ਗਈ ਹੈ ਜੋ ਉਸ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਵਰਤੀ ਜਾਵੇਗੀ।

ਕੈਪਸ਼ਨ:

Advertisement
Author Image

sukhitribune

View all posts

Advertisement
Advertisement
×