ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ: ਪੰਜਾਬੀ ਇਮੀਗ੍ਰੇਸ਼ਨ ਸਲਾਹਕਾਰ ਜਾਅਲਸਾਜ਼ੀ ਦੇ ਦੋਸ਼ ਹੇਠ ਦੋ ਸਾਲ ਲਈ ਨਜ਼ਰਬੰਦ

06:54 AM Oct 11, 2024 IST

ਸੁਰਿੰਦਰ ਮਾਵੀ
ਵਿਨੀਪੈਗ, 10 ਅਕਤੂਬਰ
ਵਿਨੀਪੈਗ ਦੀ ਅਦਾਲਤ ਨੇ 45 ਸਾਲਾ ਇਮੀਗ੍ਰੇਸ਼ਨ ਸਲਾਹਕਾਰ ਬਲਕਰਨ ਸਿੰਘ ਨੂੰ ਇਮੀਗ੍ਰੇਸ਼ਨ ਅਤੇ ਰਫਿਊਜ਼ੀ ਪ੍ਰੋਟੈਕਸ਼ਨ ਐਕਟ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਵਿੱਚ ਦੱਸਿਆ ਗਿਆ ਕਿ ਬਲਕਰਨ ਸਿੰਘ ਨੇ ਵਿਦੇਸ਼ੀ ਧਾਰਮਿਕ ਮਿਸ਼ਨਰੀਆਂ ਨੂੰ ਐੱਲਐੱਮਆਈ ਤੋਂ ਛੋਟ ਦੇਣ ਵਾਲੇ ਸੰਘੀ ਸਰਕਾਰ ਦੇ ਪ੍ਰਬੰਧ ਦਾ ਨਾਜਾਇਜ਼ ਫ਼ਾਇਦਾ ਚੁੱਕਿਆ। ਇਸ ਇਮੀਗ੍ਰੇਸ਼ਨ ਸਲਾਹਕਾਰ ਨੂੰ ਕਾਗ਼ਜ਼ਾਂ ਵਿੱਚ ਐਲਾਨੇ ਧਾਰਮਿਕ ਸਥਾਨ ਦੇ ਨਾਮ ਹੇਠ ਨੌਕਰੀਆਂ ਲਈ ਜਾਅਲਸਾਜ਼ੀ ਕਰਨ ਦੇ ਦੋਸ਼ ਹੇਠ ਦੋ ਸਾਲ ਦੀ ਘਰ ਵਿੱਚ ਨਜ਼ਰਬੰਦੀ ਅਤੇ 50,000 ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਸਰਕਾਰੀ ਵਕੀਲ ਨੇ ਸੂਬਾਈ ਅਦਾਲਤ ਨੂੰ ਦੱਸਿਆ ਕਿ ਇਮੀਗ੍ਰੇਸ਼ਨ ਸਲਾਹਕਾਰ ਬਲਕਰਨ ਸਿੰਘ ਨੇ ਦਸੰਬਰ 2020 ਵਿੱਚ ਪਾਈਨ ਰਿੱਜ ਵਿੱਚ ਰਿਹਾਇਸ਼ੀ ਜਾਇਦਾਦ ਖ਼ਰੀਦੀ ਸੀ ਅਤੇ ਇਸ ਨੂੰ ਗੁਰਦੁਆਰੇ ਵਜੋਂ ਰਜਿਸਟਰਡ ਕਰਵਾਇਆ ਸੀ ਪਰ ਇਸ ਜਾਇਦਾਦ ਨੂੰ ਰਿਹਾਇਸ਼ੀ ਜਾਇਦਾਦ ਵਜੋਂ ਵਰਤਿਆ ਤੇ ਫਰਜ਼ੀ ਐੱਲਐੱਮਆਈ ਰਾਹੀਂ ਘੁਟਾਲਾ ਕੀਤਾ ਸੀ।

Advertisement

Advertisement