ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ: ਗਰਮ ਖਿਆਲੀਆਂ ਵੱਲੋਂ ਭਾਰਤੀ ਸਫਾਰਤਖਾਨੇ ਅੱਗੇ ਰੋਸ ਵਿਖਾਵਾ

09:13 PM Jun 29, 2023 IST

ਗੁਰਮਲਕੀਅਤ ਸਿੰਘ ਕਾਹਲੋਂ

Advertisement

ਵੈਨਕੂਵਰ, 25 ਜੂਨ

ਕੈਨੇਡਾ ਰਹਿੰਦੇ ਗਰਮ ਖਿਆਲੀਆਂ ਨੇ ਸਿੱਖਸ ਫਾਰ ਜਸਟਿਸ ਦੇ ਆਗੂ ਦੀ ਅਗਵਾਈ ਹੇਠ ਵੈਨਕੂਵਰ ਸਥਿਤ ਭਾਰਤੀ ਦੂਤਾਵਾਸ ਦੇ ਉਪ ਦਫ਼ਤਰ ਮੂਹਰੇ ਰੋਸ ਵਿਖਾਵਾ ਕੀਤਾ ਤੇ ਕੈਨੇਡਾ ਰਹਿੰਦੇ ਸਿੱਖਾਂ ਦੇ ਮਾਮਲਿਆਂ ‘ਚ ਦਖਲ ਬੰਦ ਕਰਨ ਲਈ ਕਿਹਾ। ਕਰੀਬ 200 ਲੋਕ ਜਿਨ੍ਹਾਂ ਨੇ ਹੱਥਾਂ ‘ਚ ਭਾਰਤ ਵਿਰੋਧੀ ਨਾਅਰਿਆਂ ਵਾਲੇ ਝੰਡੇ ਤੇ ਤਖਤੀਆਂ ਫੜੀਆਂ ਹੋਈਆਂ ਸਨ, ਕੁਝ ਦਿਨ ਪਹਿਲਾਂ ਮਾਰੇ ਗਏ ਸਰੀ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜ਼ਿਸ਼ ਬੇਪਰਦ ਕਰਨ ਦੀ ਮੰਗ ਕਰ ਰਹੇ ਸਨ। ਸਿੱਖਸ ਫਾਰ ਜਸਟਿਸ ਦੇ ਸਕੱਤਰ ਜਤਿੰਦਰ ਸਿੰਘ ਗਰੇਵਾਲ ਦੀ ਅਗਵਾਈ ‘ਚ ਕੀਤੇ ਵਿਖਾਵੇ ਦੌਰਾਨ ਭਾਰਤ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਵਿਖਾਵੇ ‘ਚ ਅਮਰੀਕਾ ਤੇ ਇੰਗਲੈਂਡ ਤੋਂ ਆਏ ਲੋਕ ਵੀ ਸ਼ਾਮਲ ਹੋਏ। ਵਿਖਾਵਾਕਾਰੀਆਂ ਨੇ ਕੈਨੇਡਾ ਪੁਲੀਸ ਤੋਂ ਮੰਗ ਕੀਤੀ ਕਿ ਉਹ ਕਾਤਲਾਂ ਨੂੰ ਫੜਨ ਤੇ ਸਾਜ਼ਿਸ਼ ਨੂੰ ਬੇਨਕਾਬ ਕਰਨ ‘ਚ ਦੇਰੀ ਨਾ ਕਰੇ।

Advertisement

Advertisement
Tags :
ਅੱਗੇਸਫਾਰਤਖਾਨੇਕੈਨੇਡਾਖਿਆਲੀਆਂਭਾਰਤੀਵੱਲੋਂਵਿਖਾਵਾ