ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਨੇਡਾ: 10ਵੀਂ ਵਰਲਡ ਪੰਜਾਬੀ ਕਾਨਫ਼ਰੰਸ ਦੀਆਂ ਤਿਆਰੀਆਂ ਮੁਕੰਮਲ

11:12 AM Jun 08, 2024 IST
ਸ੍ਰੀ ਅਜੈਬ ਸਿੰਘ ਚੱਠਾ, ਸ੍ਰੀ ਸਰਦੂਲ ਸਿੰਘ ਥਿਆੜਾ ਤੇ ਡਾ. ਸੰਤੋਖ ਸਿੰਘ ਸੰਧੂ।

ਹਰਦੇਵ ਚੌਹਾਨ
ਬਰੈਂਪਟਨ, 8 ਜੂਨ
ਓਨਟਾਰੀਓ ਫਰੈਂਡਜ਼ ਕਲੱਬ ਵਲੋਂ 5 ਤੋਂ 7 ਜੁਲਾਈ ਤੱਕ ਕਰਵਾਈ ਜਾਣ ਵਾਲੀ ਵਰਲਡ ਪੰਜਾਬੀ ਕਾਨਫਰੰਸ ਦੇ ਪ੍ਰਬੰਧਾਂ ਲਈ ਅੱਜ ਪ੍ਰਧਾਨ ਓਐੱਫਸੀ ਬਰੈਂਪਟਨ ਡਾਕਟਰ ਸੰਤੋਖ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿੱਚ ਓਐੱਫਸੀ ਤੇ ਜਗਤ ਪੰਜਾਬੀ ਸਭਾ ਦੇ ਮੈਂਬਰਾਂ ਨੇ ਹਿੱਸਾ ਲਿਆ। ਹਰੇਕ ਮੈਂਬਰ ਨੇ ਕਾਨਫ਼ਰੰਸ ਦੀ ਕਾਮਯਾਬੀ ਲਈ ਸਲਾਹ-ਮਸ਼ਵਰਾ ਕੀਤਾ ਤੇ ਸਹਿਯੋਗ ਦੇਣ ਦਾ ਵਿਸ਼ਵਾਸ ਦਿੱਤਾ। ਡਾਕਟਰ ਰਮਨੀ ਬੱਤਰਾ ਨੇ ਦੱਸਿਆ ਕਿ ਹਾਜ਼ਰ ਹੋਣ ਵਾਲੇ ਕਈ ਬੁੱਧੀਜੀਵੀਆਂ ਦੇ ਖੋਜ ਪੱਤਰਾਂ ਦੀ ਸੂਚੀ ਪੁੱਜ ਚੁੱਕੀ ਹੈ। ਸ੍ਰੀ ਸਰਦੂਲ ਸਿੰਘ ਥਿਆੜਾ ਨੇ ਦੱਸਿਆ ਕਿ ਪੰਜਾਬੀ ਪਿਆਰਿਆਂ, ਸਾਹਿਤਕਾਰਾਂ, ਬੁੱਧੀਜੀਵੀਆਂ ਅਤੇ ਬਹੁਤ ਸਾਰੀਆਂ ਰਾਜਨੀਤਿਕ ਤੇ ਧਾਰਮਿਕ ਸਖਸ਼ੀਅਤਾਂ ਨੂੰ ਸੱਦਾ ਪੱਤਰ ਦਿੱਤੇ ਗਏ ਹਨ। ਭਰਵੀਂ ਗਿਣਤੀ ’ਚ ਸ਼ਾਮਲ ਹੋਣ ਵਾਲੀਆਂ ਸ਼ਖਸ਼ੀਅਤਾਂ ਨੇ ਸਹਿਮਤੀ ਦੇ ਦਿੱਤੀ ਹੈ। ਦੇਸ਼-ਵਿਦੇਸ਼ ਦੇ ਕਈ ਨੇਤਾ ਵੀ ਕਾਨਫਰੰਸ ਵਿੱਚ ਸ਼ਾਮਲ ਹੋਣਗੇ। ਕਾਨਫਰੰਸ ਲਈ ਖਾਣੇ ਦਾ ਪ੍ਰਬੰਧ ਗੁਰਚਰਨ ਸਿੰਘ ਤੇ ਪ੍ਰਭਜੋਤ ਕੌਰ ਸੰਧੂ ਕਰਨਗੇ। ਸ੍ਰੀ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਬਰੈਂਪਟਨ ਸਿਟੀ ਵੱਲੋਂ ਵੀ ਇਸ ਕਾਨਫਰੰਸ ਨੂੰ ਸਫਲ ਬਣਾਉਣ ਸਬੰਧੀ ਸੰਪੂਰਨ ਸਹਿਯੋਗ ਮਿਲਣ ਦੀ ਉਮੀਦ ਹੈ। ਡਿਪਟੀ ਮੇਅਰ ਹਰਕੀਰਤ ਸਿੰਘ ਨੇ ਇਸ ਕਾਨਫਰੰਸ 'ਚ ਆਉਣਾ ਸਵੀਕਾਰ ਕਰ ਲਿਆ ਹੈ। ਕਾਨਫਰੰਸ 'ਚ ਸ਼ਾਮਲ ਹੋਣ ਵਾਲੇ ਵਿਦਵਾਨਾਂ ਅਤੇ ਮਹਿਮਾਨਾਂ ਦੇ ਰਹਿਣ ਦੀ ਜ਼ਿੰਮੇਵਾਰੀ ਡਾਕਟਰ ਸੰਤੋਖ ਸਿੰਘ ਸੰਧੂ ਨੂੰ ਸੌਂਪੀ ਗਈ ਹੈ। ਸ੍ਰੀ ਸੰਜੀਤ ਸਿੰਘ ਨੇ ਦੱਸਿਆ ਕਿ ਵਿਸ਼ਵ ਭਰ ’ਚੋਂ ਉੱਘੀਆਂ ਪੰਜ ਪੰਜਾਬੀ ਸ਼ਖਸੀਅਤਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ, ਜਿਨਾਂ ਨੂੰ ਕਾਨਫਰੰਸ ਵਿਚ ਸਨਮਾਨਿਤ ਕੀਤਾ ਜਾਵੇਗਾ। ਸ੍ਰੀ ਅਮਰ ਸਿੰਘ ਭੁੱਲਰ ਸਰਪ੍ਰਸਤ ਵਰਲਡ ਪੰਜਾਬੀ ਕਾਨਫਰੰਸ ਨੇ ਦੱਸਿਆ ਕਿ ਕਾਨਫਰੰਸ ਦੀ ਸਾਰੀ ਕਰਵਾਈ ਸੰਸਾਰ ਭਰ ਵਿੱਚ ਆਨਲਾਈਨ ਦਿਖਾਈ ਜਾਵੇਗੀ। ਜਨਾਬ ਤਾਹਿਰ ਅਸਲਮ ਗੋਰਾ ਨੇ ਦੱਸਿਆ ਕਿ ਬਹੁਤ ਸਾਰੇ ਵੱਡੇ ਤੇ ਮਕਬੂਲ ਵਿਦਵਾਨ ਕਾਨਫਰੰਸ ਵਿਚ ਭਰਵਾਂ ਹਿੱਸਾ ਲੈਣਗੇ।

Advertisement

Advertisement
Advertisement