For the best experience, open
https://m.punjabitribuneonline.com
on your mobile browser.
Advertisement

ਕੈਨੇਡਾ: ਕਾਰ ਖੋਹ ਕੇ ਭੱਜੀ ਲੜਕੀ ਦੀ ਭਾਲ ’ਚ ਲੱਗੀ ਪੁਲੀਸ

07:37 AM Sep 20, 2024 IST
ਕੈਨੇਡਾ  ਕਾਰ ਖੋਹ ਕੇ ਭੱਜੀ ਲੜਕੀ ਦੀ ਭਾਲ ’ਚ ਲੱਗੀ ਪੁਲੀਸ
Advertisement

ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ):

Advertisement

ਓਂਟਾਰੀਓ ਦੀ ਪੀਲ ਪੁਲੀਸ ਲਗਜ਼ਰੀ ਕਾਰ ਖੋਹ ਕੇ ਫ਼ਰਾਰ ਹੋਣ ਵਾਲੀ ਦੱਖਣ ਏਸ਼ਿਆਈ ਲੜਕੀ ਦੀ ਭਾਲ ਵਿੱਚ ਜੁੱਟੀ ਹੋਈ ਹੈ। ਪੀਲ ਪੁਲੀਸ ਅਨੁਸਾਰ ਕਾਰ ਮਾਲਕ ਨੇ ਆਪਣੀ 2022 ਮਾਡਲ ਪੋਰਸ਼ ਕਾਰ ਵੇਚਣ ਦਾ ਇਸ਼ਤਿਹਾਰ ਦਿੱਤਾ ਸੀ। ਕੁੱਝ ਦਿਨ ਪਹਿਲਾਂ ਲੜਕੀ ਕਾਰ ਖ਼ਰੀਦਣ ਲਈ ਕਾਰ ਮਾਲਕ ਦੇ ਘਰ ਪੁੱਜੀ। ਸੱਜ-ਧੱਜ ਕੇ ਪੁੱਜੀ ਮੁਟਿਆਰ ਨੇ ਮਾਲਕ ਤੋਂ ਚਾਬੀ ਲੈ ਕੇ ਕਾਰ ਸਟਾਰਟ ਕੀਤੀ ਅਤੇ ਏਸੀ ਚੈੱਕ ਕਰਨ ਦੇ ਬਹਾਨੇ ਕਾਰ ਵਿੱਚ ਬੈਠ ਗਈ। ਲੜਕੀ ਗੱਡੀ ਚਲਾ ਲਈ। ਸ਼ੱਕ ਹੋਣ ’ਤੇ ਮਾਲਕ ਜਦੋਂ ਕਾਰ ਨੇੜੇ ਗਿਆ ਤਾਂ ਲੜਕੀ ਉਸ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰਨ ਮਗਰੋਂ ਕਾਰ ਭਜਾ ਕੇ ਮੌਕੇ ਤੋਂ ਫ਼ਰਾਰ ਹੋ ਗਈ।

Advertisement

Advertisement
Author Image

joginder kumar

View all posts

Advertisement