For the best experience, open
https://m.punjabitribuneonline.com
on your mobile browser.
Advertisement

ਕੈਨੇਡਾ: ਫਲਸਤੀਨੀ ਸਮਰਥਕਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜ-ਛਾੜ

05:47 PM Sep 29, 2024 IST
ਕੈਨੇਡਾ  ਫਲਸਤੀਨੀ ਸਮਰਥਕਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜ ਛਾੜ
ਮਿਸੀਸਾਗਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਝੰਡਾ ਬੰਨ੍ਹਦੇ ਹੋਏ ਪ੍ਰਦਰਸ਼ਨਕਾਰੀ।
Advertisement

ਗੁਰਮਲਕੀਅਤ ਸਿੰਘ ਕਾਹਲੋਂ

Advertisement

ਵੈਨਕੂਵਰ, 29 ਸਤੰਬਰ

Advertisement

ਫਲਸਤੀਨ ਦੇ ਗਾਜ਼ਾ ਵਿੱਚ ਹਮਲਿਆਂ ਦਾ ਇੱਕ ਸਾਲ ਪੂਰਾ ਹੋਣ ਮੌਕੇ ਕੈਨੇਡਾ ਵਿੱਚ ਇਜ਼ਰਾਈਲ ਖ਼ਿਲਾਫ਼ ਰੋਸ ਵਿਖਾਵੇ ਕੀਤੇ ਜਾ ਰਹੇ ਹਨ। ਇਸ ਦੌਰਾਨ ਬੀਤੀ ਸ਼ਾਮ ਮਿਸੀਸਾਗਾ ਸ਼ਹਿਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਫਲਸਤੀਨੀ ਝੰਡਾ ਬੰਨ੍ਹ ਦਿੱਤਾ ਗਿਆ। ਕੁਝ ਵਿਖਾਵਾਕਾਰੀਆਂ ਨੇ ਮਿਸੀਸਾਗਾ ਸ਼ਹਿਰ ਦੀ ਡਰਿਊ ਰੋਡ ਸਥਿਤ ਗਰੇਟ ਪੰਜਾਬ ਪਲਾਜ਼ੇ ਵਿੱਚ ਲੱਗੇ ਆਦਮ ਕੱਦ ਅਕਾਰੀ ਘੋੜੇ ’ਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਕਥਿਤ ਛੇੜ-ਛਾੜ ਵੀ ਕੀਤੀ। ਪੰਜਾਬੀ ਭਾਈਚਾਰੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ’ਤੇ ਫਲਸਤੀਨੀ ਝੰਡਾ ਲਾਉਣ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ।

ਪ੍ਰਦਰਸ਼ਨ ਦੌਰਾਨ ਦੋ ਨਕਾਬਪੋਸ਼ ਬੁੱਤ ’ਤੇ ਚੜ੍ਹੇ ਅਤੇ ਘੋੜੇ ਦੀ ਗਰਦਨ ਨਾਲ ਫਲਸਤੀਨ ਦਾ ਝੰਡਾ ਬੰਨ੍ਹਣ ਮਗਰੋਂ ਫ਼ਰਾਰ ਹੋ ਗਏ। ਹਾਲਾਂਕਿ, ਪੁਲੀਸ ਨੇ ਝੰਡਾ ਉਤਾਰ ਦਿੱਤਾ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਬੁੱਤ ’ਤੇ ਝੰਡਾ ਲਾਉਣ ਦੀ ਘਟਨਾ ਦੀ ਵੀਡੀਓ ਬਣਾਉਣ ਵਾਲਿਆਂ ਨੇ ਕਿਹਾ ਕਿ ਬੁੱਤ ਦੀ ਕੋਈ ਭੰਨ-ਤੋੜ ਨਹੀਂ ਕੀਤੀ ਗਈ। ਜਾਣਕਾਰਾਂ ਦਾ ਮੰਨਣਾ ਹੈ ਕਿ ਮਹਾਰਾਜੇ ਦੀ ਮਹਾਨਤਾ ਤੋਂ ਅਣਜਾਣ ਇਨ੍ਹਾਂ ਲੋਕਾਂ ਨੇ ਸ਼ਾਇਦ ਬੁੱਤ ਦੀ ਉਚਾਈ ਅਤੇ ਲੋਕਾਂ ਦੀ ਉਸ ਪ੍ਰਤੀ ਖਿੱਚ ਵੇਖ ਕੇ ਇੰਜ ਕਰਨ ਦਾ ਯਤਨ ਕੀਤਾ ਹੋਵੇ। ਸੂਤਰਾਂ ਅਨੁਸਾਰ ਪੁਲੀਸ ਨੇ ਇਸ ਸਬੰਧੀ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ।

Advertisement
Author Image

Advertisement