ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਨੇਡਾ ਓਪਨ: ਨਿਸ਼ੀਮੋਟੋ ਨੂੰ ਹਰਾ ਕੇ ਫਾਈਨਲ ’ਚ ਪੁੱਜਿਆ ਸੇਨ

08:55 AM Jul 10, 2023 IST

ਕੈਲਗਰੀ, 9 ਜੁਲਾਈ
ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਲਕਸ਼ੈ ਸੇਨ ਇੱਥੇ ਜਪਾਨ ਦੇ ਕੈਂਟਾ ਨਿਸ਼ੀਮੋਟੋ ਨੂੰ ਹਰਾ ਕੇ ਕੈਨੈਡਾ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਿਆ। ਉਧਰ, ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ.ਵੀ. ਸਿੰਧੂ ਮਹਿਲਾ ਸਿੰਗਲਜ਼ ਦੇ ਸੈਮੀ ਫਾਈਨਲ ਵਿੱਚ ਜਪਾਨ ਦੀ ਨੰਬਰ ਇਕ ਖਿਡਾਰਨ ਅਕਾਨੇ ਯਾਮਾਗੁਚੀ ਤੋਂ 14-21, 15-21 ਨਾਲ ਹਾਰ ਗਈ।
ਸੇਨ ਨੇ ਜਪਾਨ ਦੇ 11ਵਾਂ ਦਰਜਾ ਪ੍ਰਾਪਤ ਖਿਡਾਰੀ ਨੂੰ 21-17, 21-14 ਨਾਲ ਹਰਾ ਕੇ ਆਪਣੇ ਦੂਜੇ ਸੁਪਰ 500 ਫਾਈਨਲ ਵਿੱਚ ਜਗ੍ਹਾ ਬਣਾਈ। ਇਹ ਇਕ ਸਾਲ ਵਿੱਚ ਉਸ ਦਾ ਪਹਿਲਾ ਬੀਡਬਲਿਊਐੱਫ ਫਾਈਨਲ ਵੀ ਹੋਵੇਗਾ। ਸੈਸ਼ਨ ਦੇ ਸ਼ੁਰੂ ਵਿੱਚ ਸੇਨ ਲੈਅ ਵਿੱਚ ਨਹੀਂ ਸੀ, ਜਿਸ ਕਰ ਕੇ ਉਹ ਰੈਂਕਿੰਗ ਵਿੱਚ 19ਵੇਂ ਨੰਬਰ ’ਤੇ ਖਿਸਕ ਗਿਆ। 2021 ਵਿਸ਼ਵ ਚੈਂਪੀਅਨਸ਼ਿਪ ਵਿੱਚ ਇਸ 21 ਸਾਲ ਦੇ ਖਿਡਾਰੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਹੁਣ ਫਾਈਨਲ ਵਿੱਚ ਉਸ ਦਾ ਮੁਕਾਬਲਾ ਚੀਨ ਦੇ ਲੀ ਸ਼ੀ ਫੇਂਗ ਨਾਲ ਹੋਵੇਗਾ ਜਿਸ ਖ਼ਿਲਾਫ਼ ਉਸ ਦਾ ਜਿੱਤ ਦਾ ਰਿਕਾਰਡ 4-2 ਦਾ ਹੈ।
ਸੇਨ ਨੇ ਕਿਹਾ, ‘‘ਕਾਫੀ ਖ਼ਰਾਬ ਸ਼ੁਰੂਆਤ ਹੋਈ, ਮੈਂ ਸ਼ਟਲ ’ਤੇ ਚੰਗੀ ਤਰ੍ਹਾਂ ਕੰਟਰੋਲ ਨਹੀਂ ਬਣਾ ਸਕਿਆ। ਜਿਵੇਂ ਹੀ ਮੈਂ ਲੈਅ ਵਿੱਚ ਆਇਆ ਤਾਂ ਬਿਹਤਰ ਹੁੰਦਾ ਗਿਆ। ‘ਪਰਫੈਕਟ ਨੈੱਟਪਲੇਅ’ ਅਹਿਮ ਰਿਹਾ ਅਤੇ ਅਸੀਂ ਦੋਵੇਂ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ।’’ ਉਨ੍ਹਾਂ ਕਿਹਾ, ‘‘ਅਖ਼ੀਰ ਮੈਂ ਨੈੱਟ ’ਤੇ ਕੰਟਰੋਲ ਕਾਇਮ ਕਰ ਲਿਆ ਅਤੇ ਸਮੈਸ਼ ਵੀ ਚੰਗੇ ਰਹੇ। ਤਕਨੀਕੀ ਤੌਰ ’ਤੇ ਕਾਫੀ ਵਧੀਆ ਮੈਚ ਖੇਡਿਆ। ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ।’’ ਉਧਰ, ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ.ਵੀ. ਸਿੰਧੂ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਮਹਿਲਾ ਸਿੰਗਲਜ਼ ਦੇ ਸੈਮੀ ਫਾਈਨਲ ਵਿੱਚ ਜਪਾਨ ਦੀ ਨੰਬਰ ਇਕ ਖਿਡਾਰਨ ਅਕਾਨੇ ਯਾਮਾਗੁਚੀ ਤੋਂ 14-21, 15-21 ਤੋਂ ਹਾਰ ਗਈ। ਦਰਜਾਬੰਦੀ ਵਿੱਚ ਛੇਵੇਂ ਸਥਾਨ ’ਤੇ ਰਹਿ ਚੁੱਕੇ ਸੇਨ ਨੇ ਪਿਛਲਾ ਫਾਈਨਲ ਪਿਛਲੇ ਸਾਲ ਅਗਸਤ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਖੇਡਿਆ ਸੀ। -ਪੀਟੀਆਈ

Advertisement

Advertisement
Tags :
ਕੈਨੇਡਾਨਿਸ਼ੀਮੋਟੋਪੁੱਜਿਆਫਾਈਨਲ
Advertisement