ਕੈਨੇਡਾ ਓਪਨ: ਰਾਜਾਵਤ ਨੇ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਐਂਡਰਸ ਨੂੰ ਹਰਾਇਆ
07:34 AM Jul 07, 2024 IST
Advertisement
ਕੈਲਗਰੀ
Advertisement
ਭਾਰਤ ਦੇ ਬੈਡਮਿੰਟਨ ਖਿਡਾਰੀ ਪ੍ਰਿਯਾਂਸ਼ੂ ਰਾਜਾਵਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਸਿਖਰਲਾ ਦਰਜਾ ਪ੍ਰਾਪਤ ਅਤੇ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਡੈਨਮਾਰਕ ਦੇ ਐਂਡਰਸ ਅੰਟੋਨਸੇਨ ਨੂੰ ਹਰਾ ਕੇ ਕੈਨੇਡਾ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮਫਾਈਨਲ ਵਿੱਚ ਜਗ੍ਹਾ ਬਣਾਈ। ਵਿਸ਼ਵ ਵਿੱਚ 39ਵੇਂ ਨੰਬਰ ਦੇ ਖਿਡਾਰੀ ਰਾਜਾਵਤ ਨੇ ਸ਼ੁੱਕਰਵਾਰ ਰਾਤ ਇੱਕ ਘੰਟਾ 19 ਮਿੰਟ ਤੱਕ ਚੱਲੇ ਕੁਆਰਟਰ ਫਾਈਨਲ ਮੈਚ ’ਚ ਅੰਟੋਨਸੇਨ ਨੂੰ 21-11, 17-21, 21-19 ਨਾਲ ਹਰਾਇਆ। ਹਾਲਾਂਕਿ ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਕੁਆਰਟਰ ਫਾਈਨਲ ’ਚ ਅੱਗੇ ਨਹੀਂ ਵਧ ਸਕੀ। ਇਹ ਤੀਜਾ ਦਰਜਾ ਪ੍ਰਾਪਤ ਚੀਨੀ ਤਾਇਪੇ ਦੀ ਜੋੜੀ ਪੇਈ ਸ਼ਾਨ ਹਸੀਹ ਅਤੇ ਐੱਨ-ਤਜ਼ੂ ਹੁੰਗ ਤੋਂ 18-21, 21-19, 16-21 ਨਾਲ ਹਾਰ ਗਈ। ਰਾਜਾਵਤ ਨੇ ਅੰਟੋਨਸੇਨ ਨੂੰ ਹਰਾ ਕੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। -ਪੀਟੀਆਈ
Advertisement
Advertisement