For the best experience, open
https://m.punjabitribuneonline.com
on your mobile browser.
Advertisement

Canada News: ਬ੍ਰਿਟਿਸ਼ ਕੋਲੰਬੀਆ ਮੰਤਰੀ ਮੰਡਲ ’ਚ ਪੰਜਾਬੀਆਂ ਦੀ ਝੰਡੀ

12:30 PM Nov 19, 2024 IST
canada news  ਬ੍ਰਿਟਿਸ਼ ਕੋਲੰਬੀਆ ਮੰਤਰੀ ਮੰਡਲ ’ਚ ਪੰਜਾਬੀਆਂ ਦੀ ਝੰਡੀ
ਬ੍ਰਿਟਿਸ਼ ਕੋਲੰਬੀਆ ਦੇ ਮੰਤਰੀ ਮੰਡਲ ਦੇ ਐਲਾਨ  ਤੋਂ ਬਾਅਦ ਫੋਟੋ  ਖਿਚਵਾਉਂਦੇ ਹੋਏ ਸਾਰੇ ਮੰਤਰੀ।
Advertisement
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 19 ਨਵੰਬਰ
ਪਿਛਲੇ ਮਹੀਨੇ ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ’ਚ ਕੁਝ ਹਲਕਿਆਂ ਵਿਚ ਜਿੱਤ ਦਾ ਫ਼ਰਕ 100 ਵੋਟਾਂ ਤੋਂ ਘੱਟ ਹੋਣ ਕਰ ਕੇ ਦੁਬਾਰਾ ਹੋਈ ਗਿਣਤੀ ਤੋਂ ਬਾਅਦ ਐਲਾਨੇ ਗਏ ਅੰਤਿਮ ਨਤੀਜਿਆਂ ਵਿੱਚ ਫਿਰ ਤੋਂ ਸੱਤਾ ਵਿੱਚ ਆਈ ਨਿਊ ਡੈਮੋਕਰੈਟਿਕ ਪਾਰਟੀ (NDP) ਦੇ ਆਗੂ ਡੇਵਿਡ ਈਬੀ ਨੇ ਆਪਣੇ ਮੰਤਰੀ ਮੰਡਲ ਦਾ ਐਲਾਨ ਕਰਦੇ ਹੋਏ, ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਹੈ।
ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੀ ਨਿੱਕੀ ਸ਼ਰਮਾ ਨੂੰ ਉਪ ਮੁੱਖ ਮੰਤਰੀ ਅਤੇ ਅਟਾਰਨੀ ਜਨਰਲ ਬਣਾਇਆ ਗਿਆ ਹੈ। ਸੱਤਵੀਂ ਵਾਰ ਜੇਤੂ ਰਹੇ ਜਗਰੂਪ ਬਰਾੜ ਨੂੰ ਪਹਿਲੀ ਵਾਰ ਮੰਤਰੀ ਬਣਾ ਕੇ ਖਾਣਾਂ ਅਤੇ ਖਣਿਜ ਦੇ ਵਿਭਾਗ ਸੌਂਪੇ ਗਏ ਹਨ। ਰਵੀ ਪਰਮਾਰ ਜੰਗਲਾਤ ਮੰਤਰੀ ਹੋਣਗੇ। ਰਵੀ ਕਾਹਲੋਂ ਨੂੰ ਪਹਿਲੇ ਵਿਭਾਗ ਹਾਊਸਿੰਗ ਦੇ ਨਾਲ ਹੁਣ ਮਿਊਂਸਿਪਲ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਕੁੱਲ 24 ਮੰਤਰੀਆਂ ਅਤੇ 4 ਰਾਜ ਮੰਤਰੀਆਂ ਦੇ ਨਾਲ ਨਾਲ ਕੁਝ ਪਾਰਲੀਮਾਨੀ ਸਕੱਤਰ ਬਣਾਏ ਗਏ ਹਨ, ਜਿਨ੍ਹਾਂ ਵਿਚ ਜੈਸੀ ਸੁੰਨੜ, ਹਰਵਿੰਦਰ ਸੰਧੂ, ਆਮਨਾ ਸ਼ਾਹ, ਸੁਨੀਤਾ ਧੀਰ ਦੇ ਨਾਮ ਸ਼ਾਮਲ ਹਨ।
ਡੇਵਿਡ ਈਬੀ ਵਲੋਂ ਸਾਰੇ ਭਾਈਚਾਰਿਆਂ ਨੂੰ ਉਨ੍ਹਾਂ ਦੀ ਵਿਧਾਨ ਸਭਾ ਵਿੱਚ ਹੋਂਦ ਨੂੰ ਧਿਆਨ ਵਿੱਚ ਰੱਖ ਕੇ ਬਣਦਾ ਹਿੱਸਾ ਦਿੱਤਾ ਗਿਆ ਹੈ। ਲਿੰਗਕ ਭੇਦਭਾਵ ਦੀ ਉਂਗਲ ਉੱਠਣ ਦੇ ਮੌਕਿਆਂ ਨੂੰ ਧਿਆਨ ਵਿੱਚ ਰੱਖਦਿਆਂ ਔਰਤਾਂ ਨੂੰ ਵੀ ਬਰਾਬਰੀ ਨਾਲ ਨਿਵਾਜਿਆ ਹੈ।
ਉਪ ਮੁੱਖ ਮੰਤਰੀ ਨਿੱਕੀ ਸ਼ਰਮਾ। ਫੋਟੋ: @NikiSharma2/X
ਉਪ ਮੁੱਖ ਮੰਤਰੀ ਨਿੱਕੀ ਸ਼ਰਮਾ। ਫੋਟੋ: @NikiSharma2/X
ਪਿਛਲੇ ਮੰਤਰੀ ਮੰਡਲ ਵਿੱਚ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਕੁਝ ਆਗੂਆਂ ਦੇ ਵਿਭਾਗ ਇਸ ਵਾਰ ਬਦਲ ਦਿੱਤੇ ਗਏ ਹਨ, ਪਰ ਰਵੀ ਕਾਹਲੋਂ ਵਲੋਂ ਹਾਊਸਿੰਗ ਸਮੱਸਿਆਵਾਂ ਪ੍ਰਤੀ ਨਿਭਾਈ ਚੰਗੀ ਜ਼ਿੰਮੇਵਾਰੀ ਕਾਰਨ ਉਨ੍ਹਾਂ ਨੂੰ ਫਿਰ ਤੋਂ ਉਸੇ ਵਿਭਾਗ ਦੇ ਨਾਲ ਮਿਊਸਪਲ ਸੇਵਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ। 6 ਵਾਰ ਚੁਣੇ ਜਾਣ ਤੇ ਵਿਧਾਇਕ ਰਹਿੰਦੇ ਆਏ ਜਗਰੂਪ ਬਰਾੜ ਨੂੰ ਖਾਣਾਂ ਤੇ ਖਣਿਜ ਵਾਲਾ ਅਹਿਮ ਵਿਭਾਗ ਦੇ ਕੇ ਉਸਦੇ ਪਿਛਲੇ ਉਲਾਂਭੇ ਲਾਹ ਦਿੱਤੇ ਹਨ। ਨਿੱਕੀ ਸ਼ਰਮਾ ਨੂੰ ਉਸਦੀ ਕਾਬਲੀਅਤ ਦੇ ਲਿਹਾਜ਼ ਨਾਲ ਡਿਪਟੀ ਪ੍ਰੀਮੀਅਰ ਬਣਾਇਆ ਗਿਆ ਹੈ, ਜੋ ਕਿਸੇ ਕਾਰਨ ਪ੍ਰੀਮੀਅਰ ਦੀ ਗੈਰਮੌਜੂਦਗੀ ਵਿੱਚ ਉਸ ਕੁਰਸੀ ’ਤੇ ਬੈਠ ਸਕੇਗੀ। ਸੱਤ ਸਾਲ ਸਿਹਤ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਐਂਡਰੀਅਨ ਡਿਕਸ ਨੂੰ ਊਰਜਾ ਵਿਭਾਗ ਦਿੱਤਾ ਗਿਆ ਹੈ।

ਬਠਿੰਡੇ ਦੇ ਪਿੰਡ ਦਿਉਣ ਦੇ ਜੰਮਪਲ ਹਨ ਜਗਰੂਪ ਬਰਾੜ

ਜਗਰੂਪ ਸਿੰਘ ਬਰਾੜ
ਜਗਰੂਪ ਸਿੰਘ ਬਰਾੜ
ਬਠਿੰਡਾ: ਬਠਿੰਡੇ ਦੇ ਟਿੱਬਿਆਂ ਵਿਚ ਵੱਸੇ ਪਿੰਡ ਦਿਉਣ ਦੇ ਬਰਾੜ ਪਰਿਵਾਰ ਦੇ ਜੰਮਪਲ ਅਤੇ ਛੇਵੀਂ ਵਾਰ ਬ੍ਰਿਟਿਸ਼ ਕੋਲੰਬੀਆਂ ਸੂਬੇ ਦੇ ਐਮਐਲਏ ਚੁਣੇ ਗਏ ਜਗਰੂਪ ਸਿੰਘ ਬਰਾੜ (Jagroop Singh Barar) ਦੇ ਬੀਸੀ ਦੀ NDP ਸਰਕਾਰ ਵਿਚ ਕੈਬਨਿਟ ਮੰਤਰੀ ਬਣਨ ’ਤੇ ਉਨ੍ਹਾਂ ਦੇ ਜੱਦੀ ਪਿੰਡ ਦਿਉਣ ਵਿਖੇ ਖੁਸ਼ੀ ਲਹਿਰ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬਰਾੜ ਨਵੀਂ ਸਰਕਾਰ ਵਿਚ ਕੈਬਨਿਟ ਮੰਤਰੀ ਬਣਾਏ ਗਏ ਹਨ। ਕੈਨੇਡਾ ਤੋਂ ਉਨ੍ਹਾਂ ਨੇ ਇਕ ਨਜ਼ਦੀਕੀ ਨੇ ਦੱਸਿਆ ਕਿ ਡੇਵਿਡ ਈਬੀ ਦੀ ਵਜ਼ਾਰਤ ਵਿਚ ਜਗਰੂਪ ਨੇ ਹੋਰਨਾਂ ਮੰਤਰੀਆਂ ਨਾਲ ਅੱਜ ਸਹੁੰ ਚੁੱਕੀ।
Advertisement
Advertisement
Author Image

Balwinder Singh Sipray

View all posts

Advertisement