For the best experience, open
https://m.punjabitribuneonline.com
on your mobile browser.
Advertisement

Canada News: ਓਂਟਾਰੀਓ ’ਚ 27 ਫਰਵਰੀ ਨੂੰ ਮੱਧਾਕਲੀ ਚੋਣਾਂ ਦਾ ਐਲਾਨ

10:42 AM Jan 29, 2025 IST
canada news  ਓਂਟਾਰੀਓ ’ਚ 27 ਫਰਵਰੀ ਨੂੰ ਮੱਧਾਕਲੀ ਚੋਣਾਂ ਦਾ ਐਲਾਨ
‘ਕੈਨੇਡਾ ਵਿਕਾਉ ਨਹੀਂ ਹੈ’ ਲਿਖੀ ਟੋਪੀ ਪਾ ਕੇ ਬੋਲਦੇ ਹੋਏ ਡੱਗ ਫੋਰਡ।
Advertisement

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 29 ਜਨਵਰੀ

Advertisement

Canada News: ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਂਟਾਰੀਓ ਦੀ ਵਿਧਾਨ ਸਭਾ ਭੰਗ ਹੋਣ ਤੋਂ ਬਾਅਦ 27 ਫਰਵਰੀ ਨੂੰ ਮੱਧਕਾਲੀ ਚੋਣਾਂ ਦਾ ਐਲਾਨ ਹੋ ਗਿਆ ਹੈ। ਸੂਬੇ ਦੀ 43ਵੀਂ ਵਿਧਾਨ ਸਭਾ ਮਾਰਚ ਦੇ ਪਹਿਲੇ ਹਫਤੇ ਗਠਿਤ ਹੋਣੀ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਭੰਗ ਹੋਈ ਵਿਧਾਨ ਸਭਾ ਦੀ ਚੋਣ 7 ਜੂਨ 2022 ਨੂੰ ਹੋਈ ਸੀ, ਜਿਸ ਵਿੱਚ 124 ਮੈਂਬਰੀ ਹਾਊਸ ਲਈ ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ 83 ਸੀਟਾਂ ਜਿੱਤੀਆਂ ਤੇ 31 ਸੀਟਾਂ ’ਤੇ ਐਨਡੀਪੀ ਕਾਬਜ ਹੋਈ। ਇਸ ਤੋਂ ਇਲਾਵਾ ਲਿਬਰਲ ਪਾਰਟੀ ਨੇ 8 ਤੇ ਗਰੀਨ ਪਾਰਟੀ ਤੇ ਅਜਾਦ ਨੇ ਇੱਕ ਇੱਕ ਸੀਟ ਜਿੱਤੀਆਂ ਸਨ।

Advertisement

ਗੌਰਤਲਬ ਹੈ ਕਿ ਓਂਟਾਰੀਓ ’ਚ 1981 ਤੋਂ ਬਾਅਦ ਸਰਦੀਆਂ ‘ਚ ਹੋਣ ਵਾਲੀ ਇਹ ਪਹਿਲੀ ਚੋਣ ਹੈ। ਮੁੱਖ ਮੰਤਰੀ ਡੱਗ ਫੋਰ਼ਡ ਵਲੋਂ ਇਸ ਚੋਣ ਦੇ ਨਤੀਜਿਆਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੇ ਟੈਰਿਫ ਵਾਧੇ ਵਾਲੀ ਚੁਣੌਤੀ ਦਾ ਸਾਹਮਣਾ ਕਰਨ ਲਈ ਸ਼ਕਤੀਸ਼ਾਲੀ ਸਰਕਾਰ ਦੇ ਗਠਿਨ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਡੱਗ ਫੋਰਡ ਨੇ 2018 ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਕੇ 15 ਸਾਲਾਂ ਚੋਂ ਕਾਬਜ ਲਿਬਰਲ ਪਾਰਟੀ ਨੂੰ ਵਿਰੋਧੀ ਧਿਰ ਵਿਚ ਬੈਠਣ ਲਈ ਮਜਬੂਰ ਕਰ ਦਿੱਤਾ।

ਉਧਰ ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਮੱਧਕਾਲੀ ਚੋਣ ਨੂੰ ਸੂਬੇ ਦੇ ਲੋਕਾਂ ਸਿਰ 17 ਕਰੋੜ ਦਾ ਬੇਲੋੜਾ ਬੋਝ ਪਾਉਣ ਅਤੇ ਸੂਬੇ ਦੇ ਵਾਤਾਵਰਣ ਦੀ ਖਰਾਬੀ ਨਾਲ ਜੁੜੇ ਗਰੀਨ ਬੈਲਟ ਘੁਟਾਲੇ ਵਜੋਂ ਜਾਣੇ ਜਾਂਦੇ 7400 ਏਕੜ ਭੂਮੀ ਘੁਟਾਲੇ ਮੁੱਦਾ ਚੁੱਕਿਆ ਜਾ ਰਿਹਾ ਹੈ।

ਚੋਣਾਂ ਦੇ ਜਨਤਕ ਐਲਾਨ ਤੋਂ ਪਹਿਲਾਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਆਗੂ ਤੇ ਮੁੱਖ ਮੰਤਰੀ ਡੱਗ ਫੋਰਡ ਸੂਬੇ ਦੀ ਲੈਫਟੀਨੈਂਟ ਗਵਰਨਰ ਮੈਡਮ ਐਡਿਥ ਡੂਮੋਟ ਨੂੰ ਮਿਲਣ ਗਏ ਤੇ ਵਿਧਾਨ ਸਭਾ ਭੰਗ ਕਰਕੇ ਮੱਧਕਾਲੀ ਚੋਣਾਂ ਕਰਾਉਣ ਦਾ ਬੇਨਤੀ ਪੱਤਰ ਦਿੱਤਾ। ਡੋਮੋਟ ਨੇ ਬੇਨਤੀ ਤੁਰੰਤ ਪ੍ਰਵਾਨ ਕਰਕੇ 27 ਫਰਵਰੀ ਨੂੰ ਚੋਣਾਂ ਦੀ ਤਜਵੀਜ ਪ੍ਰਵਾਨ ਕਰ ਲਈ।

ਪੱਤਰਕਾਰ ਸੰਮੇਲਨ ਵਿੱਚ ਡੱਗ ਫੋਰਡ ਨੇ ਕਿਹਾ ਕਿ ਇਹ ਚੋਣ ਨਹੀਂ, ਸਗੋਂ ਚਾਰ ਸਾਲਾਂ ਲਈ ਸੂਬੇ ਦੀ ਆਰਥਿਕਤਾ ਦੀ ਮਜਬੂਤੀ ਦੀ ਲੜਾਈ ਹੈ, ਜਿਸ ਵਿੱਚ ਉਹ ਇਹ ਯਕੀਨੀ ਬਣਾਉਣਾਗੇ ਕਿ ਸੂਬੇ ਦੀ ਆਰਥਿਕਤਾ ਉੱਤੇ ਬਾਹਰਲਿਆਂ ਦੇ ਹਮਲੇ ਨੂੰ ਪੂਰੀ ਤਾਕਤ ਨਾਲ ਪਛਾੜਿਆ ਜਾਵੇ। ਉਨ੍ਹਾ ਕਿਹਾ ਕਿ ਉਹ ਸੂਬੇ ਦੀ ਆਰਥਿਕਤਾ ਨੂੰ ਏਨਾ ਮਜਬੂਤ ਬਣਾਉਣਾ ਚਾਹੁੰਦੇ ਹਨ ਕਿ ਇਥੋਂ ਦਾ ਸਾਰਾ ਉਤਾਪਦਨ ਇੱਥੋਂ ਦੀ ਮੰਗ ਬਣ ਜਾਵੇ ਅਤੇ ਅਮਰੀਕਾ ਦਾ ਟੈਰਿਫ ਮਾਮਲਾ ਠੁੱਸ ਹੋਕੇ ਰਹਿ ਜਾਵੇ।

Advertisement
Tags :
Author Image

Puneet Sharma

View all posts

Advertisement