For the best experience, open
https://m.punjabitribuneonline.com
on your mobile browser.
Advertisement

Canada News - Haryana's Punjabi Youth dies: ਸਟਾਰਟ ਕਾਰ ’ਚ ਬੈਠੇ ਪੰਜਾਬੀ ਨੌਜੁਆਨ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ

11:39 AM Mar 15, 2025 IST
canada news   haryana s punjabi youth dies  ਸਟਾਰਟ ਕਾਰ ’ਚ ਬੈਠੇ ਪੰਜਾਬੀ ਨੌਜੁਆਨ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ
ਰੂਪਕ ਸਿੰਘ ਦੀ ਫਾਈਲ ਫੋਟੋ
Advertisement

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 15 ਮਾਰਚ
Canada News - Haryana's Punjabi Youth dies: ਬਰੈਂਪਟਨ ਦੇ ਕਾਰ ਗੈਰਾਜ ‘ਚ ਬੀਤੀ ਰਾਤ ਖੜ੍ਹੀ ਸਟਾਰਟ ਕਾਰ ਵਿੱਚ ਬੈਠੇ ਪੰਜਾਬੀ ਨੌਜੁਆਨ ਦੀ ਜ਼ਹਿਰੀਲੀ ਗੈਸ (ਕਾਰਬਨ ਮੋਨੋਔਕਸਾਈਡ) ਚੜ੍ਹਨ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੂਪਕ ਸਿੰਘ (25) ਵਜੋਂ ਹੋਈ ਹੈ।
ਰੂਪਕ ਸਿੰਘ ਕੁਝ ਸਾਲ ਪਹਿਲਾਂ ਸਿਰਸਾ ਤੋਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਉਹ ਆਪਣੀ ਰਿਹਾਇਸ਼ ’ਤੇ ਪਹੁੰਚਿਆ ਤੇ ਕਾਰ ਨੂੰ ਗਰਾਜ ਅੰਦਰ ਵਾੜ ਕੇ ਉਸ ਨੇ ਆਪਣੇ ਮਾਪਿਆਂ ਨੂੰ ਫੋਨ ਲਾ ਲਿਆ।
ਠੰਡ ਤੋਂ ਬਚਣ ਲਈ ਜਾਂ ਫੋਨ ’ਤੇ ਰੁੱਝੇ ਹੋਣ ਕਰ ਕੇ ਉਸ ਨੇ ਕਾਰ ਦਾ ਇੰਜਣ ਬੰਦ ਨਾ ਕੀਤਾ। ਦੂਜੇ ਪਾਸੇ ਫੋਨ ’ਤੇ ਗੱਲ ਲੰਮੀ ਹੋ ਗਈ ਤੇ ਗਰਾਜ ਦਾ ਗੇਟ ਬੰਦ ਹੋਣ ਕਾਰਨ ਸਟਾਰਟ ਕਾਰ ’ਚੋਂ ਨਿਕਲਦੀ ਜ਼ਹਿਰੀਲੀ ਗੈਸ ਕਾਰਬਨ ਮੋਨੋਔਕਸਾਈਡ ਕਾਰ ਦੇ ਅੰਦਰ ਤੱਕ ਇਕੱਠੀ ਹੋ ਗਈ।
ਇਸ ਕਾਰਨ ਰੂਪਕ ਸਿੰਘ ਦਾ ਸਾਹ ਬੰਦ ਹੋਣ ਕਰਕੇ ਉਸ ਦੀ ਕਾਰ ਵਿੱਚ ਹੀ ਮੌਤ ਹੋ ਗਈ।

Advertisement

Advertisement
Advertisement

Advertisement
Author Image

Balwinder Singh Sipray

View all posts

Advertisement