Canada News: ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਦਾ ਕੈਨੇਡਾ ਵਿਚ ਸਨਮਾਨ
04:15 PM Jul 06, 2025 IST
Advertisement
ਸੁਰਿੰਦਰ ਮਾਵੀ
ਵਿਨੀਪੈਗ, 6 ਜੁਲਾਈ
ਪੰਜਾਬ ਦੇ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਰੀ ਪੁੱਜਣ ’ਤੇ ਬਿਜ਼ਨਸਮੈਨ ਜਤਿੰਦਰ ਸਿੰਘ ਜੇ ਮਿਨਹਾਸ, ਸਤੀਸ਼ ਕੁਮਾਰ, ਸੁਖੀ ਬਾਠ, ਸੁਖਵਿੰਦਰ ਸਿੰਘ ਬੋਪਾਰਾਏ ਤੇ ਹੋਰਾਂ ਵੱਲੋਂ ਸਵਾਗਤ ਕੀਤਾ ਗਿਆ ਤੇ ਇਕ ਸਮਾਗਮ ਕੀਤਾ ਗਿਆ। ਇਸ ਸਮਾਗਮ ਮੌਕੇ ਸੰਤ ਸੀਚੇਵਾਲ ਨੇ ਵਾਤਾਵਰਨ ਦੀ ਸੰਭਾਲ ਦੇ ਮੁੱਦਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਦੇ ਇਲਾਕੇ ਵਿਚ ਕੱਚੇ ਰਸਤਿਆਂ ਨੂੰ ਚੱਲਣ ਯੋਗ ਤੇ ਬਿਹਤਰ ਬਣਾਉਣ ਦਾ ਕਾਰਜ ਆਰੰਭਿਆ। ਮੰਚ ਸੰਚਾਲਨ ਕਰਦਿਆਂ ਇੰਦਰਜੀਤ ਸਿੰਘ ਬੈਂਸ ਨੇ ਸੰਤ ਸੀਚੇਵਾਲ ਵੱਲੋਂ ਪੰਜਾਬ ਵਿਚ ਵਾਤਾਵਰਨ ਦੀ ਸੰਭਾਲ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਿਆ। ਇਸ ਮੌਕੇ ਸਰੀ ਸੈਂਟਰ ਤੋਂ ਐੱਮ ਪੀ ਤੇ ਸਟੇਟ ਮਨਿਸਟਰ ਰਣਦੀਪ ਸਿੰਘ ਸਰਾਏ ਵਿਸ਼ੇਸ਼ ਤੌਰ ਤੇ ਪੁੱਜੇ ਤੇ ਉਨ੍ਹਾਂ ਵਾਤਾਵਰਨ ਦੀ ਸੰਭਾਲ ਲਈ ਸੰਤ ਸੀਚੇਵਾਲ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਸਨਮਾਨਿਤ ਕੀਤਾ।
Advertisement
Advertisement
Advertisement
Advertisement