ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Canada News: ਕੈਨੇਡੀਅਨ ਬਾਰਡਰ ਏਜੰਸੀ ਨੇ ਮੁਲਾਜ਼ਮ ਸੰਦੀਪ ਸਿੰਘ ਨੂੰ ਦਿੱਤੀ ਕਲੀਨ ਚਿੱਟ

09:23 AM Nov 14, 2024 IST

ਸੁਰਿੰਦਰ ਮਾਵੀ
ਵਿਨੀਪੈੱਗ, ਨਵੰਬਰ 14

Advertisement

Canada News: ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੇ ਆਪਣੇ ਮੁਲਾਜ਼ਮ ਸੰਦੀਪ ਉਰਫ਼ ਸੰਨ੍ਹੀ ਸਿੰਘ ਨੂੰ ਕਲੀਨ ਚਿੱਟ ਦਿੱਤੀ ਹੈ। ਕਥਿਤ ਤੌਰ ’ਤੇ ਸੰਦੀਪ ਦਾ ਨਾਮ ਅਤਿਵਾਦ ਅਤੇ ਕਤਲ ਨਾਲ ਜੋੜਿਆ ਗਿਆ ਸੀ, ਪਰ ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦਾਅਵਿਆਂ ਦੇ ਕੋਈ ਸਬੂਤ ਨਹੀਂ ਹਨ। ਸੰਦੀਪ ਪਿਛਲੇ 2 ਦਹਾਕਿਆਂ ਤੋਂ CBSA ਨਾਲ ਜੁੜਿਆ ਹੈ। ਉਸ ਨੇ ਦੱਸਿਆ ਕਿ ਉਹ ਪੱਗ ਨਹੀਂ ਬੰਨ੍ਹਦਾ, ਨਾ ਉਸ ਦਾ ਸਿੱਖ ਵੱਖਵਾਦੀ ਸਿਆਸਤ ਨਾਲ ਕੋਈ ਸਬੰਧ ਹੈ। ਪਰ ਇਸ ਬਾਰੇ ਉਸ ਦਾ ਨਾਮ ਅਤੇ ਤਸਵੀਰ ਕਈ ਭਾਰਤੀ ਨਿਊਜ਼ ਚੈਨਲਾਂ ਅਤੇ ਅਖ਼ਬਾਰਾਂ ’ਤੇ ਨਸ਼ਰ ਹੋਈ, ਜਿਸ ਵਿਚ ਭਾਰਤ ਦੇ ਸਰਕਾਰੀ ਸੂਤਰਾਂ ਦਾ ਹਵਾਲਾ ਦਿੱਤਾ ਗਿਆ ਸੀ।

ਇਕ ਭਾਰਤੀ ਅਖ਼ਬਾਰ ਨੇ ਪਾਬੰਦੀਸ਼ੁਦਾ ਸੰਗਠਨ ISYF (ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ) ਦਾ ਮੈਂਬਰ ਦੱਸਿਆ ਅਤੇ ਲਿਖਿਆ ਕਿ ਉਹ ਪੰਜਾਬ ਵਿਚ ਅੱਤਵਾਦੀ ਗਤੀਵਿਧੀਆਂ ਪ੍ਰਚਾਰਨ ਦਾ ਸ਼ੱਕੀ ਹੈ। ਕਈ ਭਾਰਤੀ ਮੀਡੀਆ ਰਿਪੋਰਟਾਂ ਵਿੱਚ ਸੰਦੀਪ ਖ਼ਿਲਾਫ਼ ਦੋਸ਼ਾਂ ਦੇ ਸੂਤਰ ਵੱਜੋ ਦੇਸ਼ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਹਵਾਲਾ ਦਿੱਤਾ ਸੀ। ਸੰਦੀਪ ਨੇ ਇਨ੍ਹਾਂ ਰਿਪੋਰਟਾਂ ਬਾਰੇ ਕਿਹਾ ਕਿ ਉਸ ਦੇ ਉਕਤ ਸੰਗਠਨਾਂ ਨਾਲ ਕੋਈ ਸਬੰਧ ਨਹੀਂ ਤੇ ਨਾ ਹੀ ਉਸ ਨੇ ਕਦੇ ਇਨ੍ਹਾਂ ਦਾ ਸਮਰਥਨ ਕੀਤਾ ਹੈ। ਉਸ ਨੇ ਕਿਹਾ ਕਿ ਉਹ ਇਨ੍ਹਾਂ ਸੰਗਠਨਾਂ ਨੂੰ ਜਾਣਦਾ ਤੱਕ ਨਹੀਂ।

Advertisement

ਯੂਟਿਊਬ ਵਾਇਰਲ ਵੀਡੀਓ ਵਿਚ ਵੀ ਆਇਆ ਸੀ ਨਾਮ

1 ਅਕਤੂਬਰ 2023 ਨੂੰ ਸੰਦੀਪ ਦੇ ਨਾਲ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਉਸ ਨੂੰ ਦੱਸਿਆ ਕਿ ਸੰਦੀਪ ਦਾ ਨਾਮ ਇੱਕ ਯੂ ਟਿਊਬ ਵੀਡੀਓ ਵਿਚ ਆਇਆ ਹੈ, ਜਿਸ ਨੂੰ ਭਾਰਤੀ ਫ਼ੌਜ ਦੇ ਸਾਬਕਾ ਮੇਜਰ ਗੌਰਵ ਆਰਿਆ ਨੇ ਬਣਾਇਆ ਹੈ। ਭਾਰਤ ਦੇ ਦੁਸ਼ਮਣਾਂ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਭਗੌੜਿਆਂ ਦੀ ਸੂਚੀ ਵਾਲੀ ਇੱਕ ਵੀਡੀਓ ਵਿੱਚ ਆਰਿਆ ਨੇ ਸੰਦੀਪ ਦੀ ਪਛਾਣ ਸਿੱਖ ਵੱਖਵਾਦੀ, ਖਾੜਕੂਵਾਦ ਵਿੱਚ ਸ਼ਾਮਲ ਇੱਕ ਲੋੜੀਂਦੇ ਅਤਿਵਾਦੀ ਵਜੋਂ ਕੀਤੀ ਅਤੇ ਉਸ ਦੇ ਘਰ ਦਾ ਪਤਾ ਵੀ ਸਾਂਝਾ ਕੀਤਾ। ਵੀਡੀਓ ਕਈ ਮਹੀਨਿਆਂ ਤੱਕ ਯੂਟਿਊਬ ’ਤੇ ਰਹੀ ਪਰ ਬਾਅਦ ਵਿੱਚ ਇਸ ਨੂੰ ਹਟਾ ਦਿੱਤਾ ਗਿਆ ਹੈ। ਸੰਦੀਪ ਨੇ ਦੱਸਿਆ ਕਿ ਉਸ ਨੇ CBSA ਨੂੰ ਇਨ੍ਹਾਂ ਦੋਸ਼ਾਂ ਬਾਰੇ ਜਾਣੂ ਕਰਵਾਇਆ।

ਇੱਕ ਸਾਲ ਲੰਬੀ ਚੱਲੀ ਜਾਂਚ

CBSA ਨੇ ਸੰਦੀਪ ਦੀ ਜਾਂਚ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਏਜੰਸੀ ਨੇ ਦੋ ਦਿਨ ਪੌਲੀ ਗਰਾਫ਼ ਟੈੱਸਟ ਵੀ ਕੀਤੇ। ਸੰਦੀਪ ਨੇ ਕਿਹਾ, ਮੈਂ ਇੱਕ ਸਾਲ ਲੰਬੀ ਜਾਂਚ ਵਿੱਚੋਂ ਲੰਘਿਆ ਜਿੱਥੇ ਉਹਨਾਂ ਨੇ ਮੇਰੇ ਪਰਿਵਾਰ ਨਾਲ ਗੱਲ ਕੀਤੀ ਹੈ, ਉਹਨਾਂ ਨੇ ਮੇਰੇ ਸਹਿਕਰਮੀਆਂ ਨਾਲ ਗੱਲ ਕੀਤੀ ਹੈ, ਉਹਨਾਂ ਨੇ ਮੇਰੇ ਵਿੱਤੀ ਲੈਣਦੇਣ ਨੂੰ ਦੇਖਿਆ, ਉਹਨਾਂ ਨੇ ਮੇਰੀਆਂ ਬੈਂਕ ਸਟੇਟਮੈਂਟਾਂ, ਮੇਰੇ ਟੈਲੀਫ਼ੋਨ ਰਿਕਾਰਡਾਂ ਨੂੰ ਦੇਖਿਆ।
ਪਿਛਲੇ ਮਹੀਨੇ, ਯਾਨੀ ਸ਼ੁਰੂਆਤੀ ਵੀਡੀਓ ਤੋਂ ਤਕਰੀਬਨ ਇੱਕ ਸਾਲ ਬਾਅਦ, ਸੰਦੀਪ ਭਾਰਤੀ ਅਖ਼ਬਾਰਾਂ ਅਤੇ ਟੀਵੀ ਦੀਆਂ ਸੁਰਖ਼ੀਆਂ ਵਿਚ ਆਇਆ। ਸੋਸ਼ਲ ਮੀਡੀਆ ‘ਤੇ ਵੀ ਉਸ ਨੂੰ ਧਮਕੀਆਂ ਦਾ ਹੜ੍ਹ ਆ ਗਿਆ।

ਪਿਛਲੇ ਮਹੀਨੇ CBSA ਨੇ ਆਪਣੇ ਮੁਲਾਜ਼ਮਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੰਦੀਪ ਖ਼ਿਲਾਫ਼ ਦਾਅਵਿਆਂ ਬਾਬਤ ਕੋਈ ਸਬੂਤ ਨਹੀਂ ਮਿਲਿਆ ਅਤੇ ਸੰਦੀਪ ਨੂੰ ਬਹਾਲ ਕਰ ਦਿੱਤਾ ਗਿਆ ਹੈ। CBSA ਦੇ ਬੁਲਾਰੇ ਲਿਊਕ ਰੀਮਰ ਨੇ ਦੱਸਿਆ CBSA ਕੋਲ ਸਾਡੇ ਮੁਲਾਜ਼ਮ ਸ੍ਰੀ ਸਿੱਧੂ ਵਿਰੁੱਧ ਆਰਟੀਕਲਾਂ ਵਿੱਚ ਲਗਾਏ ਗਏ ਦੋਸ਼ਾਂ ਦਾ ਕੋਈ ਸਬੂਤ ਨਹੀਂ ਹੈ। ਸੰਦੀਪ ਦੇ ਵਕੀਲ ਦਾ ਕਹਿਣਾ ਹੈ ਕਿ ਭਾਵੇਂ ਉਸ ਨੂੰ CBSA ਨੇ ਕਲੀਨ ਚਿੱਟ ਦੇ ਦਿੱਤੀ ਹੈ, ਪਰ ਸੰਦੀਪ ਨੂੰ ਲੱਗਦਾ ਹੈ ਕਿ ਉਸਨੂੰ ਅਜੇ ਵੀ ਖ਼ਤਰਾ ਹੈ।

Advertisement