For the best experience, open
https://m.punjabitribuneonline.com
on your mobile browser.
Advertisement

ਕੈਨੇਡਾ: ਪਰਿਵਾਰ ਦੇ ਛੇ ਜੀਆਂ ਦੀ ਹੱਤਿਆ

08:00 AM Mar 09, 2024 IST
ਕੈਨੇਡਾ  ਪਰਿਵਾਰ ਦੇ ਛੇ ਜੀਆਂ ਦੀ ਹੱਤਿਆ
Advertisement

ਟੋਰਾਂਟੋ: ਕੈਨੇਡਾ ਦੀ ਰਾਜਧਾਨੀ ਓਟਵਾ ਵਿਚ ਢਾਈ ਸਾਲਾਂ ਦੀ ਇਕ ਬੱਚੀ ਤੇ ਤਿੰਨ ਹੋਰ ਬੱਚਿਆਂ ਸਣੇ ਇਕ ਸ੍ਰੀਲੰਕਨ ਪਰਿਵਾਰ ਦੇ ਛੇ ਜੀਆਂ ਦਾ ਕਤਲ ਕਰ ਦਿੱਤੇ ਜਾਣ ਦੇ ਮਾਮਲੇ ਵਿਚ ਪੁਲੀਸ ਨੇ ਘਰ ’ਚ ਹੀ ਰਹਿ ਰਹੇ 19 ਸਾਲਾ ਸ੍ਰੀਲੰਕਨ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਫੈਬਰੀਓ ਡੀ-ਜ਼ੋਏਸਾ ਵਜੋਂ ਹੋਈ ਹੈ। ਓਟਵਾ ਪੁਲੀਸ ਦੇ ਮੁਖੀ ਐਰਿਕ ਸਟੱਬਜ਼ ਨੇ ਦੱਸਿਆ ਕਿ ਹੱਤਿਆਵਾਂ ਕਿਸੇ ‘ਕਿਸੇ ਚਾਕੂ/ਛੁਰੇ ਵਰਗੇ ਤੇਜ਼ਧਾਰ ਹਥਿਆਰ’ ਨਾਲ ਕੀਤੀਆਂ ਗਈਆਂ ਹਨ। ਮਰਨ ਵਾਲੇ ਸਾਰੇ ਹੀ ਸ੍ਰੀਲੰਕਾ ਦੇ ਨਾਗਰਿਕ ਸਨ ਤੇ ਪਰਿਵਾਰ ਹਾਲ ਹੀ ਵਿਚ ਕੈਨੇਡਾ ਆਇਆ ਸੀ, ਜਿਨ੍ਹਾਂ ਵਿਚ 35 ਸਾਲਾ ਔਰਤ ਦਰਸ਼ਨੀ ਏਕਨਿਆਕੇ, ਉਸ ਦਾ ਸੱਤ ਸਾਲਾ ਪੁੱਤਰ ਏਨੁਕਾ ਵਿਕਰਮਾਸਿੰਘੇ, ਚਾਰ ਸਾਲਾ ਧੀ ਅਸ਼ਵਿਨੀ ਵਿਕਰਮਾਸਿੰਘੇ, ਦੋ ਸਾਲਾ ਧੀ ਰਿਨਿਆਨਾ ਵਿਕਰਮਾਸਿੰਘੇ ਅਤੇ ਢਾਈ ਮਹੀਨੇ ਦੀ ਬੱਚੀ ਕੈਲੀ ਵਿਕਰਮਸਿੰਘੇ ਅਤੇ ਪਰਿਵਾਰ ਦਾ 40 ਸਾਲਾ ਜਾਣਕਾਰ ਜੀ. ਗਾਮਿਨੀ ਅਮਰਕੂਨ ਸ਼ਾਮਲ ਹਨ। ਪੁਲੀਸ ਨੇ ਦੱਸਿਆ ਕਿ ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਮ੍ਰਿਤਕ ਬੱਚਿਆਂ ਦਾ ਪਿਤਾ ਗੰਭੀਰ ਜ਼ਖ਼ਮੀ ਹਾਲਤ ਵਿਚ ਘਰ ਦੇ ਬਾਹਰ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਨੂੰ ਫੋਨ ਕਰਨ ਦੀ ਬੇਨਤੀ ਕਰ ਰਿਹਾ ਸੀ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜੋ ਖ਼ਤਰੇ ਤੋਂ ਬਾਹਰ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×