ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਨੇਡਾ: ਕਰਮਚਾਰੀ ਐਸੋਸੀਏਸ਼ਨ ਦੀ ਅਚਨਚੇਤ ਹੜਤਾਲ ਮਗਰੋਂ ‘ਵੈਸਟਜੈੱਟ’ ਦੀਆਂ 400 ਤੋਂ ਵੱਧ ਉਡਾਣਾਂ ਰੱਦ

02:38 PM Jun 30, 2024 IST
ਮੇਂਟੀਨੈਂਸ ਇੰਜਨੀਅਰਾਂ ਅਤੇ ਟੈਕਨੀਕਲ ਸਟਾਫ ਦੀ ਹੜਤਾਲ ਕਾਰਨ ਆਪੋ ਆਪਣਾ ਸਾਮਾਨ ਲੈ ਕੇ ਜਾਂਦੇ ਹੋਏ ਯਾਤਰੀ। -ਫੋਟੋ: ਰਾਇਟਰਜ਼

ਟੋਰਾਂਟੋ, 30 ਜੂਨ
ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ‘ਵੈਸਟਜੈੱਟ’ ਨੇ ਰੱਖ-ਰਖਾਓ ਕਰਮਚਾਰੀ ਐਸੋਸੀਏਸ਼ਨ ਦੀ ਹੜਤਾਲ ਦਾ ਐਲਾਨ ਹੋਣ ਤੋਂ ਬਾਅਦ 407 ਉਡਾਣਾਂ ਰੱਦ ਕਰ ਦਿੱਤੀਆਂ, ਜਿਸ ਨਾਲ 49,000 ਯਾਤਰੀ ਪ੍ਰਭਾਵਿਤ ਹੋਏ। ‘ਏਅਰਕ੍ਰਾਫਟ ਮੈਕੇਨਿਕਸ ਫਰੈਟਰਨਲ ਐਸੋਸੀਏਸ਼ਨ’ ਨੇ ਕਿਹਾ ਕਿ ਉਸ ਦੇ ਮੈਂਬਰਾਂ ਨੇ ਏਅਰਲਾਈਨ ਵੱਲੋਂ ਐਸੋਸੀਏਸ਼ਨ ਨਾਲ ਗੱਲਬਾਤ ਤੋਂ ਇਨਕਾਰ ਕੀਤੇ ਜਾਣ ’ਤੇ ਸ਼ੁੱਕਰਵਾਰ ਸ਼ਾਮ ਨੂੰ ਹੜਤਾਲ ਸ਼ੁਰੂ ਕਰ ਦਿੱਤੀ। ਇਸ ਹੜਤਾਲ ਕਾਰਨ ਕੌਮਾਂਤਰੀ ਅਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ। ਵੈਸਟਜੈੱਟ ਨੇ 407 ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ। ਏਅਰਲਾਈਨ ‘ਵੈਸਟਜੈੱਟ’ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਐਲੇਕਸਿਸ ਵਾਨ ਹੋਂਸਬ੍ਰੋਈਚ ਨੇ ਇਸ ਸਥਿਤੀ ਲਈ ਕੈਨੇਡਾ ਵਿੱਚ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਅਮਰੀਕਾ ਦੀ ਇਕ ਯੂਨੀਅਨ ਨੂੰ ਜ਼ਿੰਮੇਵਾਰ ਠਹਿਰਾਇਆ। -ਏਪੀ

Advertisement

Advertisement
Advertisement