ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਨੇਡਾ: ਜਸਟਿਨ ਟਰੂਡੋ ਦੇਸ਼ ਵਾਸੀਆਂ ਦੇ ਮਨੋਂ ਲੱਥਾ

07:38 AM Jun 21, 2024 IST

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 20 ਜੂਨ
ਕੈਨੇਡਾ ਦੀ ਲੀਹੋਂ ਲੱਥੀ ਆਰਥਿਕਤਾ ਲਈ ਦੇਸ਼ ਵਾਸੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜ਼ਿੰਮੇਵਾਰ ਮੰਨ ਕੇ ਉਸਨੂੰ ਚਲਦਾ ਕਰਨ ਲਈ ਕਾਹਲੇ ਜਾਪ ਰਹੇ ਹਨ ਤੇ ਹੋ ਸਕਦਾ ਉਹ ਆਪਣਾ ਅਗਲੇ ਸਾਲ ਅਕਤੂਬਰ ਤੱਕ ਦਾ ਰਹਿੰਦਾ ਕਾਰਜਕਾਲ ਪੂਰਾ ਨਾ ਕਰ ਸਕਣ। ਕੈਨੇਡਾ ਦੇ ਵੱਡੇ ਮੀਡੀਆ ਅਦਾਰੇ ‘ਗਲੋਬ ਐਂਡ ਮੇਲ’ ਵਲੋਂ ਆਈਪਸੋਸ ਰਾਹੀਂ ਕਰਵਾਏ ਸਰਵੇਖਣ ’ਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਟਰੂਡੋ 68 ਫ਼ੀਸਦ ਲੋਕਾਂ ਦੇ ਮਨੋਂ ਲੱਥ ਚੁੱਕੇ ਹਨ ਤੇ ਉਹ ਉਨ੍ਹਾਂ ਨੂੰ ਲਾਂਭੇ ਕਰਕੇ ਦੇਸ਼ ਦੀ ਵਾਗਡੋਰ ਮੁੱਖ ਵਿਰੋਧੀ ਪਾਰਟੀ (ਟੋਰੀ) ਦੇ ਆਗੂ ਪੀਅਰ ਪੋਲਿਵਰ ਦੇ ਹੱਥ ਫੜਾਉਣ ਲਈ ਕਾਹਲੇ ਹਨ।
ਭਰੋਸੇਮੰਦ ਮੰਨੇ ਜਾਂਦੇ ਸਰਵੇਖਣ ਅਦਾਰੇ ਆਈਪਸੋਸ, ਜਿਸ ਨੂੰ ਸਰਕਾਰਾਂ ਵੀ ਲੋਕ ਰਾਇ ਜਾਨਣ ਦਾ ਕੰਮ ਸੌਂਪਦੀਆਂ ਹਨ, ਨੇ ਦੇਸ਼ ਦੇ ਕੋਨੇ ਕੋਨੇ ਤੋਂ ਇੱਕ ਹਜ਼ਾਰ ਲੋਕਾਂ ਦੇ ਵਿਚਾਰ ਜਾਣੇ। ਸਮੁੱਚੇ ਦੇਸ਼ ਦੇ 68 ਫ਼ੀਸਦ ਲੋਕਾਂ ਨੇ ਟਰੂਡੋ ਨੂੰ ਨਾਪਸੰਦ ਕੀਤਾ, ਜਦ ਕਿ ਅਲਬਰਟਾ ਦੇ 79 ਫ਼ੀਸਦ ਤੇ ਪੂਰਬੀ ਕੈਨੇਡਾ ਦੇ 76 ਫ਼ੀਸਦ ਲੋਕ ਉਸਦੇ ਵਿਰੁੱਧ ਬੋਲੇ। ਸਰਵੇਖਣ ਏਜੰਸੀ ਦੇ ਸੀਈਓ ਡੈਰਲ ਬਿੱਕਰ ਨੇ ਕਿਹਾ ਲੋਕਾਂ ਦਾ ਐਨਾ ਵਿਰੋਧ ਜਸਟਿਨ ਟਰੂਡੋ ਲਈ ਖਤਰੇ ਦੀ ਘੰਟੀ ਹੈ। ਇਸ 12 ਤੋਂ 14 ਜੂਨ ਦਰਮਿਆਨ ਕਰਵਾਏ ਗਏ ਸਰਵੇਖਣ ਵਿਚ 42 ਫ਼ੀਸਦ ਲੋਕ ਦੇਸ਼ ਦੀ ਵਾਗਡੋਰ ਟੋਰੀ ਪਾਰਟੀ ਹੱਥ ਫੜਾਉਣ ਦਾ ਮਨ ਬਣਾਈ ਬੈਠੇ ਹਨ, ਜਦ ਕਿ 24 ਫ਼ੀਸਦ ਲਿਬਰਲ ਤੇ 18 ਫ਼ੀਸਦ ਐਨਡੀਪੀ ਦੇ ਹੱਕ ਵਿੱਚ ਭੁਗਤ ਸਕਦੇ ਹਨ।
ਏਜੰਸੀ ਮੁਖੀ ਨੇ ਹੈਰਾਨੀ ਪ੍ਰਗਟਾਉਂਦਿਆਂ ਦੱਸਿਆ ਕਿ ਅਜੀਬ ਗੱਲ ਹੈ ਕਿ ਅੱਠ ਸਾਲ ਸੱਤਾ ਵਿਚ ਰਹਿ ਕੇ ਜਸਟਿਨ ਟਰੂਡੋ ਨੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਥਾਂ ਲੀਹੋਂ ਲਾਹਿਆ ਹੈ। ਪਰ ਲਿਬਰਲ ਪਾਰਟੀ ਦੇ ਆਗੂਆਂ ਨੇ ਸਰਵੇਖਣ ਨੂੰ ਨਕਾਰਦਿਆਂ ਕਿਹਾ ਹੈ ਕਿ ਉਹ ਪੋਲ ਦੀ ਥਾਂ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਖਜ਼ਾਨਾ ਬੋਰਡ ਦੀ ਚੇਅਰਮੈਨ ਅਨੀਤਾ ਆਨੰਦ ਨੇ ਸਿਹਤ ਸੁਧਾਰ ਤੇ ਹੋਰ ਸੇਵਾਵਾਂ ਗਿਣਾਉਂਦੇ ਹੋਏ ਕਿਹਾ ਕਿ ਪਾਰਟੀ ਨੂੰ ਵਿਸ਼ਵਾਸ ਹੈ ਕਿ ਲੋਕ ਇਨ੍ਹਾਂ ਸੁਵਿਧਾਵਾਂ ਨੂੰ ਕਦੇ ਵੀ ਨਕਾਰ ਨਹੀਂ ਸਕਦੇ ਤੇ ਪਾਰਟੀ ਦੇ ਨਾਲ ਖੜ੍ਹਨਗੇ। ਦੇਸ਼ ਦੀ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਵਿਸ਼ਵ ਪੱਧਰ ’ਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਆਰਥਿਕਤਾ ਦੇ ਦੌਰ ਵਿਚ ਉਹ ਕੈਨੇਡਾ ਦੀ ਸਥਿਰਤਾ ਕਾਇਮ ਰੱਖਣ ਦੇ ਯਤਨਾਂ ਵਿਚ ਲੱਗੇ ਹੋਏ ਹਨ ਤੇ ਲੋਕ ਇਸ ਨੂੰ ਸਮਝਦੇ ਹਨ।

Advertisement

Advertisement
Advertisement