For the best experience, open
https://m.punjabitribuneonline.com
on your mobile browser.
Advertisement

ਵੱਖਵਾਦ ਤੇ ਹਿੰਸਾ ਨੂੰ ਸਿਆਸੀ ਥਾਂ ਦੇ ਰਿਹੈ ਕੈਨੇਡਾ: ਵਿਦੇਸ਼ ਮੰਤਰਾਲਾ

07:05 AM May 03, 2024 IST
ਵੱਖਵਾਦ ਤੇ ਹਿੰਸਾ ਨੂੰ ਸਿਆਸੀ ਥਾਂ ਦੇ ਰਿਹੈ ਕੈਨੇਡਾ  ਵਿਦੇਸ਼ ਮੰਤਰਾਲਾ
Advertisement

ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਅੱਜ ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਦੀ ਮੌਜੂਦਗੀ ਵਾਲੇ ਇੱਕ ਜਨਤਕ ਸਮਾਗਮ ’ਚ ਖਾਲਿਸਤਾਨ ਪੱਖੀ ਨਾਅਰੇ ਲਾਏ ਜਾਣ ਦੀ ਆਲੋਚਨਾ ਕੀਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ’ਚ ਵੱਖਵਾਦ, ਕੱਟੜਵਾਦ ਤੇ ਹਿੰਸਾ ਨੂੰ ਕਿਸ ਤਰ੍ਹਾਂ ਸਿਆਸੀ ਥਾਂ ਦਿੱਤੀ ਗਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਰਣਧੀਰ ਜੈਸਵਾਲ ਨੇ ਕਿਹਾ, ‘ਪ੍ਰਧਾਨ ਮੰਤਰੀ ਟਰੂਡੋ ਪਹਿਲਾਂ ਵੀ ਅਜਿਹੀ ਟਿੱਪਣੀ ਕਰ ਚੁੱਕੇ ਹਨ। ਉਨ੍ਹਾਂ ਦੀ ਟਿੱਪਣੀ ਇੱਕ ਵਾਰ ਫਿਰ ਸਪੱਸ਼ਟ ਕਰਦੀ ਹੈ ਕਿ ਕੈਨੇਡਾ ’ਚ ਵੱਖਵਾਦ, ਕੱਟੜਵਾਦ ਤੇ ਹਿੰਸਾ ਨੂੰ ਕਿਸ ਤਰ੍ਹਾਂ ਸਿਆਸੀ ਥਾਂ ਦਿੱਤੀ ਗਈ ਹੈ।’ ਉਨ੍ਹਾਂ ਕਿਹਾ, ‘ਇਸ ਨਾਲ ਨਾ ਸਿਰਫ਼ ਭਾਰਤ-ਕੈਨੇਡਾ ਸਬੰਧਾਂ ’ਤੇ ਅਸਰ ਪੈਂਦਾ ਹੈ ਬਲਕਿ ਕੈਨੇਡਾ ’ਚ ਆਪਣੇ ਹੀ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਹਿੰਸਾ ਤੇ ਅਧਰਾਧ ਵਾਲੇ ਮਾਹੌਲ ਨੂੰ ਵੀ ਉਤਸ਼ਾਹ ਮਿਲਦਾ ਹੈ।’ -ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×