For the best experience, open
https://m.punjabitribuneonline.com
on your mobile browser.
Advertisement

ਕੈਨੇਡਾ: ਵਰਕ ਪਰਮਿਟ ਤੇ ਪੀਆਰ ਲਈ ਕੌਮਾਂਤਰੀ ਵਿਦਿਆਰਥੀ ਮਹੀਨੇ ਤੋਂ ਧਰਨੇ ’ਤੇ

07:36 AM Oct 04, 2024 IST
ਕੈਨੇਡਾ  ਵਰਕ ਪਰਮਿਟ ਤੇ ਪੀਆਰ ਲਈ ਕੌਮਾਂਤਰੀ ਵਿਦਿਆਰਥੀ ਮਹੀਨੇ ਤੋਂ ਧਰਨੇ ’ਤੇ
Advertisement

ਸੁਰਿੰਦਰ ਮਾਵੀ
ਵਿਨੀਪੈਗ, 3 ਅਕਤੂਬਰ
ਆਪਣੀ ਕਿਸਮਤ ਅਜ਼ਮਾਉਣ ਕੈਨੇਡਾ ਗਏ ਕੌਮਾਂਤਰੀ ਵਿਦਿਆਰਥੀ ਪਿਛਲੇ ਮਹੀਨੇ ਤੋਂ ਕੁਈਨ ਸਟਰੀਟ ਅਤੇ ਰਦਰਫ਼ਰਡ ਰੋਡ ਇੰਟਰਸੈਕਸ਼ਨ ਨੇੜਲੇ ਪਲਾਜ਼ਾ ਦੀ ਪਾਰਕਿੰਗ ’ਚ ਸੜਕ ਕਿਨਾਰੇ ਧਰਨੇ ’ਤੇ ਬੈਠੇ ਹਨ। ਇਸ ਮੌਕੇ ਬੁਲਾਰਿਆਂ ਇੰਦਰਜੀਤ ਸਿੰਘ ਬਲ, ਅੰਮ੍ਰਿਤ ਢਿੱਲੋਂ, ਧਰਮਪਾਲ ਸਿੰਘ ਸੰਧੂ ਅਤੇ ਐਡਵੋਕੇਟ ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪੜ੍ਹਾਈ ਲਈ ਕੈਨੇਡਾ ਸਰਕਾਰ ਵੱਲੋਂ ‘ਸਟੂਡੈਂਟ ਵੀਜ਼ੇ’ ਦਿੱਤੇ ਗਏ ਸਨ ਤਾਂ ਉਨ੍ਹਾਂ ’ਚ ਇੱਥੇ ਦੋ ਤੋਂ ਤਿੰਨ ਸਾਲ ਲਈ ਵਰਕ ਪਰਮਿਟ ਦੇਣਾ ਅਤੇ ਪੀਆਰ ਲਈ ਅਰਜ਼ੀਆਂ ਦਾਖ਼ਲ ਕਰਨਾ ਵੀ ਸ਼ਾਮਲ ਸੀ ਪਰ ਹੁਣ ਉਨ੍ਹਾਂ ਨੂੰ ਪੀਆਰ ਨਹੀਂ ਦਿੱਤੀ ਜਾ ਰਹੀ। ਵਿਦਿਆਰਥੀਆਂ ਦੀਆਂ ਮੰਗਾਂ ਵਿਚ ਕੌਮਾਂਤਰੀ ਵਿਦਿਆਰਥੀਆਂ ਦੇ ਵਰਕ ਪਰਮਿਟਾਂ ’ਚ ਵਾਧਾ ਕਰਨਾ ਅਤੇ ‘ਐੱਲਐੱਮਆਈ’ ਦੀ ਚੱਲ ਰਹੀ ‘ਲੁੱਟ’ ਬੰਦ ਕਰਨਾ ਸ਼ਾਮਲ ਹੈ।

Advertisement

Advertisement
Advertisement
Author Image

joginder kumar

View all posts

Advertisement