ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Canada: ਇੰਟੈਲੀਜੈਂਸ ਏਜੰਸੀਆਂ ਨੇ ਕੈਨੇਡੀਅਨ ਧਰਤੀ ’ਤੇ ਖਾਲਿਸਤਾਨੀ ਸਰਗਰਮੀਆਂ ਦੀ ਗੱਲ ਕਬੂਲੀ

12:01 PM Jun 19, 2025 IST
featuredImage featuredImage
A video grab from a protest by extremists in Calgary.

 

Advertisement

ਓਟਵਾ , 19 ਜੂਨ 

ਪਹਿਲੀ ਵਾਰ ਕੈਨੇਡਾ ਦੀ ਪ੍ਰਮੁੱਖ ਖੁਫੀਆ ਏਜੰਸੀ ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ (CSIS) ਨੇ ਅਧਿਕਾਰਤ ਤੌਰ ’ਤੇ ਮੰਨਿਆ ਹੈ ਕਿ ਖਾਲਿਸਤਾਨੀ ਵੱਖਵਾਦੀ ਭਾਰਤ ਵਿੱਚ ਹਿੰਸਾ ਨੂੰ ਵਧਾਉਣ, ਫੰਡ ਇਕੱਠੇ ਕਰਨ ਅਤੇ ਯੋਜਨਾ ਬਣਾਉਣ ਲਈ ਕੈਨੇਡੀਅਨ ਧਰਤੀ ਦੀ ਵਰਤੋਂ ਕਰ ਰਹੇ ਹਨ। CSIS ਨੇ ਬੁੱਧਵਾਰ ਨੂੰ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ, ਜਿਸ ਵਿੱਚ ਕੈਨੇਡਾ ਦੀ ਕੌਮੀ ਸੁਰੱਖਿਆ ਲਈ ਕੁਝ ਮੁੱਖ ਚਿੰਤਾਵਾਂ ਅਤੇ ਖਤਰਿਆਂ ਨੂੰ ਉਜਾਗਰ ਕੀਤਾ ਗਿਆ ਹੈ। ਕੈਨੇਡਾ ਦੀ ਖੁਫੀਆ ਏਜੰਸੀ CSIS ਦੀ ਰਿਪੋਰਟ ਸਪੱਸ਼ਟ ਤੌਰ 'ਤੇ ਕਹਿੰਦੀ ਹੈ, ‘‘ਖਾਲਿਸਤਾਨੀ ਵੱਖਵਾਦੀ ਕੈਨੇਡਾ ਨੂੰ ਮੁੱਖ ਤੌਰ ’ਤੇ ਭਾਰਤ ਵਿੱਚ ਹਿੰਸਾ ਨੂੰ ਵਧਾਉਣ, ਫੰਡ ਇਕੱਠੇ ਕਰਨ ਜਾਂ ਯੋਜਨਾ ਬਣਾਉਣ ਲਈ ਇੱਕ ਅਧਾਰ ਵਜੋਂ ਵਰਤ ਰਹੇ ਹਨ।’’ ਭਾਰਤ ਸਾਲਾਂ ਤੋਂ ਕੈਨੇਡੀਅਨ ਧਰਤੀ ਤੋਂ ਕੰਮ ਕਰ ਰਹੇ ਖਾਲਿਸਤਾਨੀ ਵੱਖਵਾਦੀਆਂ ਬਾਰੇ ਚਿੰਤਾਵਾਂ ਦਾ ਮੁੱਦਾ ਉਠਾਉਂਦਾ ਰਿਹਾ ਹੈ, ਪਰ ਕੈਨੇਡਾ ਨੇ ਇਸ ਮੁੱਦੇ ’ਤੇ ਜ਼ਿਆਦਾਤਰ ਅੱਖਾਂ ਬੰਦ ਕਰ ਰੱਖੀਆਂ ਸਨ।

Advertisement

CSIS ਦੀ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਕੈਨੇਡਾ ਭਾਰਤ ਵਿਰੋਧੀ ਅਨਸਰਾਂ ਲਈ ਇੱਕ ਸੁਰੱਖਿਅਤ ਪਨਾਹਗਾਹ ਬਣ ਗਿਆ ਹੈ, ਜਿਸ ਨਾਲ ਭਾਰਤ ਦੀਆਂ ਸਾਲਾਂ ਤੋਂ ਉਠਾਈਆਂ ਗਈਆਂ ਚਿੰਤਾਵਾਂ ਸਹੀ ਸਾਬਤ ਹੋਈਆਂ ਹਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 1980 ਦੇ ਦਹਾਕੇ ਦੇ ਮੱਧ ਤੋਂ ਕੈਨੇਡਾ ਵਿੱਚ PMVE ਦਾ ਖਤਰਾ ਮੁੱਖ ਤੌਰ 'ਤੇ CBKEs ਵੱਲੋਂ ਪਰਗਟ ਹੋਇਆ ਹੈ। ਕੈਨੇਡਾ ਵਿੱਚ ਸਿਆਸੀ ਤੌਰ ’ਤੇ ਪ੍ਰੇਰਿਤ ਹਿੰਸਕ ਵੱਖਵਾਦ (PMVE) ਦਾ ਖਤਰਾ ਮੁੱਖ ਤੌਰ 'ਤੇ ਕੈਨੇਡਾ-ਅਧਾਰਤ ਖਾਲਿਸਤਾਨੀ ਵੱਖਵਾਦੀਆਂ (CBKEs) ਵੱਲੋਂ ਪ੍ਰਗਟ ਹੋਇਆ ਹੈ, ਜੋ ਭਾਰਤ ਵਿੱਚ ਪੰਜਾਬ ਦੇ ਅੰਦਰ ਹੀ ਖਾਲਿਸਤਾਨ ਨਾਮਕ ਇੱਕ ਆਜ਼ਾਦ ਮੁਲਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਰਿਪੋਰਟ ਵਿੱਚ ਲਿਖਿਆ ਹੈ, ‘‘ਵਿਅਕਤੀਆਂ ਦਾ ਇੱਕ ਛੋਟਾ ਸਮੂਹ ਖਾਲਿਸਤਾਨੀ ਵੱਖਵਾਦੀ ਮੰਨਿਆ ਜਾਂਦਾ ਹੈ ਕਿਉਂਕਿ ਉਹ ਮੁੱਖ ਤੌਰ ’ਤੇ ਭਾਰਤ ਵਿੱਚ ਹਿੰਸਾ ਨੂੰ ਵਧਾਉਣ, ਫੰਡ ਇਕੱਠੇ ਕਰਨ ਜਾਂ ਯੋਜਨਾ ਬਣਾਉਣ ਲਈ ਕੈਨੇਡਾ ਨੂੰ ਇੱਕ ਅਧਾਰ ਵਜੋਂ ਵਰਤਣਾ ਜਾਰੀ ਰੱਖਦੇ ਹਨ। ਖਾਸ ਤੌਰ ਤੇ ਕੈਨੇਡਾ ਤੋਂ ਉੱਭਰ ਰਿਹਾ ਅਸਲ ਅਤੇ ਸੰਭਾਵਿਤ ਖਾਲਿਸਤਾਨੀ ਵੱਖਵਾਦ ਕੈਨੇਡਾ ਵਿੱਚ ਭਾਰਤੀ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਗਤੀਵਿਧੀਆਂ ਨੂੰ ਸੇਧਿਤ ਕਰਦਾ ਹੈ।’’

CSIS ਦੀ ਇਸ ਤਾਜ਼ਾ ਸਾਲਾਨਾ ਰਿਪੋਰਟ ਵਿੱਚ ਇਹ ਖੁਲਾਸਾ ਕੈਨੇਡਾ ਦੇ ਅੰਦਰ ਵਿਦੇਸ਼ੀ ਦਖਲਅੰਦਾਜ਼ੀ ਅਤੇ ਵੱਖਵਾਦੀ ਗਤੀਵਿਧੀਆਂ ਬਾਰੇ ਖਾਸ ਤੌਰ ’ਤੇ ਭਾਰਤ ਨਾਲ ਇਸਦੇ ਸੰਵੇਦਨਸ਼ੀਲ ਕੂਟਨੀਤਕ ਸਬੰਧਾਂ ਦੇ ਸੰਦਰਭ ਵਿੱਚ ਚਿੰਤਾਵਾਂ ਨੂੰ ਮੁੜ ਜਗਾਇਆ ਗਿਆ ਹੈ। ਕੈਨੇਡਾ ਦੀ ਆਪਣੀ ਖੁਫੀਆ ਸੁਰੱਖਿਆ ਨੇ, ਜੋ ਨਵੀਂ ਦਿੱਲੀ ਲੰਬੇ ਸਮੇਂ ਤੋਂ ਕਹਿੰਦੀ ਆ ਰਹੀ ਹੈ ਕੈਨੇਡਾ ਭਾਰਤ ਵਿਰੋਧੀ ਅਨਸਰਾਂ ਲਈ ਇੱਕ ਸੁਰੱਖਿਅਤ ਪਨਾਹਗਾਹ ਬਣ ਗਿਆ ਹੈ, ਗੱਲ ਦੀ ਪੁਸ਼ਟੀ ਕੀਤੀ ਹੈ । ਰਿਪੋਰਟ ਵਿੱਚ ਬਾਹਰੀ ਪ੍ਰਭਾਵੀ ਮੁਹਿੰਮਾਂ ਅਤੇ ਘਰੇਲੂ ਵੱਖਵਾਦੀ ਵਿੱਤ ਨੈਟਵਰਕ ਦੋਵਾਂ ਵਿਰੁੱਧ ਨਿਰੰਤਰ ਚੌਕਸੀ ਦੀ ਮੰਗ ਕੀਤੀ ਗਈ ਹੈ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ, ‘‘ਇਹ ਗਤੀਵਿਧੀਆਂ ਕੈਨੇਡਾ ਦੇ ਸਟੈਂਡ ਨੂੰ ਮੁੱਖ ਮੁੱਦਿਆਂ 'ਤੇ ਭਾਰਤ ਦੇ ਹਿੱਤਾਂ ਨਾਲ ਲੈਅਬੱਧ ਕਰਨ ਦੀਆਂ ਕੋਸ਼ਿਸ਼ ਕਰਦੀਆਂ ਹਨ, ਖਾਸ ਤੌਰ 'ਤੇ ਇਹ ਕਿ ਭਾਰਤ ਸਰਕਾਰ ਕੈਨੇਡਾ-ਅਧਾਰਤ ਇੱਕ ਆਜ਼ਾਦ ਦੇਸ਼ ਦੇ ਸਮਰਥਕਾਂ ਨੂੰ ਕਿਵੇਂ ਵੇਖਦੀ ਹੈ, ਜਿਸਨੂੰ ਉਹ ਖਾਲਿਸਤਾਨ ਕਹਿੰਦੇ ਹਨ।’’

ਬੁੱਧਵਾਰ ਦੀ ਰਿਪੋਰਟ ਵਿੱਚ ਲਿਖਿਆ ਗਿਆ ਹੈ, ‘‘ਭਾਰਤ ਸਰਕਾਰ ਅਤੇ ਨਿੱਝਰ ਕਤਲ ਦੇ ਵਿਚਕਾਰ ਸਬੰਧ ਖਾਲਿਸਤਾਨ ਅੰਦੋਲਨ ਵਿਰੁੱਧ ਭਾਰਤ ਦੇ ਦਮਨਕਾਰੀ ਯਤਨਾਂ ਵਿੱਚ ਇੱਕ ਮਹੱਤਵਪੂਰਨ ਵਾਧਾ ਅਤੇ ਉੱਤਰੀ ਅਮਰੀਕਾ ਵਿੱਚ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਦਾ ਸਪੱਸ਼ਟ ਇਰਾਦਾ ਦਰਸਾਉਂਦਾ ਹੈ।"

ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ G7 ਸੰਮੇਲਨ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲਾਉਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇਸ ’ਤੇ ਕੁਝ ਸਿੱਖ ਵਕੀਲਾਂ ਅਤੇ ਉਨ੍ਹਾਂ ਦੇ ਆਪਣੇ ਸੰਸਦ ਮੈਂਬਰਾਂ ਨੇ ਨਰਾਜ਼ਗੀ ਪ੍ਰਗਟਾਈ। ਹਾਲਾਂਕਿ, ਕਾਰਨੀ ਨੇ ਆਲਮੀ ਮਾਮਲਿਆਂ ਵਿੱਚ ਭਾਰਤ ਦੀ ਮਹੱਤਤਾ ਦਾ ਹਵਾਲਾ ਦਿੰਦੇ ਹੋਏ ਆਪਣੇ ਫੈਸਲੇ ਦਾ ਬਚਾਅ ਕੀਤਾ।

ਕਾਰਨੀ ਨੇ ਭਾਰਤ ਦੀ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਦੇ ਰੂਪ ਵਿੱਚ ਦਰਜੇ ’ਤੇ ਜ਼ੋਰ ਦਿੱਤਾ, ਜਿਸ ਨਾਲ ਇਹ ਵਿਸ਼ਵ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਇੱਕ ਮਹੱਤਵਪੂਰਨ ਖਿਡਾਰੀ ਬਣ ਜਾਂਦਾ ਹੈ। -ਏਐੱਨਆਈ

 

Advertisement