For the best experience, open
https://m.punjabitribuneonline.com
on your mobile browser.
Advertisement

ਕੈਨੇਡਾ : ਘਰੇਲੂ ਕਲੇਸ਼ ਕਾਰਨ ਪਤੀ ਵੱਲੋਂ ਪਤਨੀ ਦੀ ਹੱਤਿਆ

08:07 PM Mar 18, 2024 IST
ਕੈਨੇਡਾ   ਘਰੇਲੂ ਕਲੇਸ਼ ਕਾਰਨ ਪਤੀ ਵੱਲੋਂ ਪਤਨੀ ਦੀ ਹੱਤਿਆ
Advertisement

ਪੱਤਰ ਪ੍ਰੇਰਕ
ਵੈਨਕੂਵਰ, 18 ਮਾਰਚ
ਨੇੜਲੇ ਸ਼ਹਿਰ ਐਬਸਫੋਰਡ ’ਚ ਘਰੇਲੂ ਕਲੇਸ਼ ਕਾਰਨ 50 ਸਾਲਾ ਪਤੀ ਨੇ ਪੰਜਾਬੀ ਮੂਲ ਦੀ ਆਪਣੀ 41 ਸਾਲਾ ਪਤਨੀ ਦੀ ਜਾਨ ਲੈ ਲਈ ਗਈ। ਮੌਕੇ ’ਤੇ ਪਹੁੰਚੀ ਪੁਲੀਸ ਨੇ ਪਤੀ ਵਿਰੁੱਧ ਦੂਜਾ ਦਰਜਾ ਕਤਲ (ਬਿਨਾਂ ਸਾਜ਼ਿਸ਼ ਹੱਤਿਆ) ਹੇਠ ਮਾਮਲਾ ਕਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਪੁਲੀਸ ਬੁਲਾਰੇ ਸਾਰਜੈਂਟ ਟਿਮੋਥੀ ਪਾਇਰੋਟੀ ਅਨੁਸਾਰ ਸ਼ਹਿਰ ਦੇ ਵੈਗਨਰ ਡਰਾਇਵ ਦੇ 3400 ਬਲਾਕ ’ਚ ਘਰੇਲੂ ਕਲੇਸ਼ ਦੀ ਸੂਚਨਾ ਮਿਲਣ ’ਤੇ ਪੁਲੀਸ ਟੀਮ ਉੱਥੇ ਪਹੁੰਚੀ ਤਾਂ ਬਲਵਿੰਦਰ ਕੌਰ (41) ਨਾਮੀ ਔਰਤ ਗੰਭੀਰ ਜ਼ਖ਼ਮੀ ਹਾਲਤ ਵਿਚ ਸੀ। ਡਾਕਟਰੀ ਟੀਮ ਨੇ ਤੁਰੰਤ ਮੁਢਲੇ ਇਲਾਜ ਨਾਲ ਬਚਾਉਣ ਦਾ ਯਤਨ ਕੀਤਾ, ਪਰ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਹ ਦਮ ਤੋੜ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦੀ ਜਾਨ ਉਸ ਦੇ ਪਤੀ ਜਸਪ੍ਰੀਤ ਸਿੰਘ (50) ਹੱਥੋਂ ਗਈ ਹੈ। ਦੋਹਾਂ ਵਿਚ ਅਕਸਰ ਕਲੇਸ਼ ਰਹਿੰਦਾ ਸੀ। ਉਸ ਦਿਨ ਗੁੱਸੇ ’ਚ ਆਏ ਪਤੀ ਨੇ ਛੁਰਾ ਲੈ ਕੇ ਪਤਨੀ ਉੱਤੇ ਕਈ ਵਾਰ ਕੀਤੇ, ਜੋ ਉਸ ਦੀ ਮੌਤ ਦੇ ਕਾਰਨ ਬਣੇ। ਕਿਸੇ ਹੋਰ ਜੁਰਮ ਕਾਰਨ ਜਸਪ੍ਰੀਤ ਸਿੰਘ ਦਾ ਵੇਰਵਾ ਪੁਲੀਸ ਕੋਲ ਪਹਿਲਾਂ ਹੀ ਮੌਜੂਦ ਸੀ। ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਨਾ ਤਾਂ ਪੁਲੀਸ ਨੇ ਕਲੇਸ਼ ਦਾ ਕਾਰਨ ਦੱਸਿਆ ਤੇ ਨਾ ਹੀ ਗਵਾਂਢ ਰਹਿੰਦੇ ਲੋਕਾਂ ਨੂੰ ਕਾਰਨ ਦਾ ਪਤਾ ਲੱਗਾ। ਗੁਆਂਢੀ ਸਿਰਫ ਏਨਾ ਦੱਸ ਸਕੇ ਕਿ ਦੋਵੇਂ ਕਿਸੇ ਨਾਲ ਘੁਲਦੇ ਮਿਲਦੇ ਨਹੀਂ ਸੀ ਤੇ ਜ਼ਿਆਦਾਤਰ ਘਰੋਂ ਬਾਹਰ ਰਹਿੰਦੇ ਸੀ।
ਬਜ਼ੁਰਗਾਂ ਨੂੰ ਠੱਗਣ ਵਾਲਾ ਗ੍ਰਿਫਤਾਰ: ਪੀਲ ਪੁਲੀਸ ਨੇ ਟਰਾਂਟੋ ਵਾਸੀ 39 ਸਾਲਾ ਗੋਰੇ ਵਿਅਕਤੀ ਚਾਰਲਸ ਜੂਨੀਅਰ ਨੂੰ ਫੋਨ ਰਾਹੀਂ ਠੱਗੀਆਂ ਮਾਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਹਾਲ ਦੀ ਘੜੀ ਦੋ ਹੀ ਪੀੜਤ ਸਾਹਮਣੇ ਆਏ, ਜਿਨ੍ਹਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਾਂ ਨਾਲ ਫੋਨ ਕਰਕੇ ਮੁਲਜ਼ਮ ਨੇ ਹਜ਼ਾਰਾਂ ਡਾਲਰ ਬਟੋਰੇ ਸਨ। ਪੁਲੀਸ ਹੋਰ ਪੀੜਤ ਲੱਭਣ ਦੇ ਯਤਨ ਕਰ ਰਹੀ ਹੈ।

Advertisement

Advertisement
Author Image

amartribune@gmail.com

View all posts

Advertisement
Advertisement
×