ਕੈਨੇਡਾ: ਹਰਜਿੰਦਰ ਸਿੱਧੂ ਡੈਲਟਾ ਪੁਲੀਸ ਦਾ ਮੁਖੀ ਨਿਯੁਕਤ
06:53 AM Nov 23, 2024 IST
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 22 ਨਵੰਬਰ
ਹਰਜਿੰਦਰ ਸਿੰਘ ਸਿੱਧੂ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ਦਾ ਪੁਲੀਸ ਮੁਖੀ ਨਿਯੁਕਤ ਕੀਤਾ ਗਿਆ ਹੈ। ਡੈਲਟਾ ਪੁਲੀਸ ਦੀ ਹੋਂਦ ਤੋਂ ਬਾਅਦ ਪਹਿਲੀ ਵਾਰ ਕੋਈ ਪੰਜਾਬੀ ਇਸ ਅਹੁਦੇ ’ਤੇ ਤਾਇਨਾਤ ਹੋਇਆ ਹੈ। ਹਰਜ ਸਿੱਧੂ ਦੇ ਨਾਂ ਨਾਲ ਜਾਣਿਆ ਜਾਂਦਾ ਹਰਜਿੰਦਰ ਸਿੱਧੂ 1993 ਵਿੱਚ ਡੈਲਟਾ ਪੁਲੀਸ ’ਚ ਸਿਪਾਹੀ ਭਰਤੀ ਹੋਇਆ ਤੇ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦਿਆਂ ਮੁਖੀ ਦੇ ਅਹੁਦੇ ਤੱਕ ਪਹੁੰਚਿਆ ਹੈ। ਕੈਨੇਡਾ ਦੇ ਪੱਛਮੀ ਤੱਟ ਦੀ ਬੰਦਰਗਾਹ ਡੈਲਟਾ ਵਿੱਚ ਹੋਣ ਕਰਕੇ ਇੱਥੋਂ ਦੀ ਪੁਲੀਸ ਨੂੰ ਕਈ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਵਿਦੇਸ਼ਾਂ ਤੋਂ ਆਯਾਤ ਹੁੰਦੇ ਤੇ ਬਾਹਰ ਭੇਜੇ ਜਾਂਦੇ ਸਾਮਾਨ ’ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਡੈਲਟਾ ਪੁਲੀਸ ਨਿਭਾਉਂਦੀ ਹੈ। ਪੁਲੀਸ ਬੋਰਡ ਦੇ ਚੇਅਰਮੈਨ ਇਆਨ ਟੈਟ ਨੇ ਹਰਜਿੰਦਰ ਸਿੱਧੂ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਉਸ ਦੀ ਦੂਰਅੰਦੇਸ਼ੀ ਸੋਚ ਅਤੇ ਵੱਖ-ਵੱਖ ਤਜਰਬਿਆਂ ਦਾ ਵਿਸ਼ੇਸ਼ ਜ਼ਿਕਰ ਕੀਤਾ।
Advertisement
Advertisement