ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ: ਵਰਕ ਤੇ ਸਟੱਡੀ ਪਰਮਿਟ ਨਵਿਆਉਣ ਲਈ ਫਲੈਗਪੋਲ ਦੀ ਸ਼ਰਤ ਖਤਮ

07:17 PM Dec 24, 2024 IST

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 24 ਦਸੰਬਰ
ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਅਵਾਸੀਆਂ ਦੀ ਦਿੱਕਤ ਨੂੰ ਸਮਝਦਿਆਂ ਵਰਕ ਅਤੇ ਸਟੱਡੀ ਪਰਮਿਟ ਨਵਿਆਉਣ ਲਈ ਅਮਰੀਕੀ ਸਰਹੱਦ ਤੋਂ ਵਾਪਸ ਕੈਨੇਡਾ ਦਾਖਲਾ (ਫਲੈਗੋਪੋਲ) ਦੀ ਸ਼ਰਤ ਅੱਜ ਤੋਂ ਖਤਮ ਕਰ ਦਿੱਤੀ ਹੈ। ਹੁਣ ਘਰ ਬੈਠਿਆਂ ਇਹ ਪਰਮਿਟ ਨਵਿਆਏ ਜਾਂ ਵਧਾਏ ਜਾ ਸਕਣਗੇ, ਪਰ ਉਸ ਲਈ ਅਰਜ਼ੀ ਖਾਤਮੇ ਤੋਂ ਕਾਫੀ ਦਿਨ ਪਹਿਲਾਂ ਦਰਜ ਕਰਾਉਣੀ ਪਏਗੀ ਤਾਂ ਕਿ ਅਰਜੀਕਰਤਾ ਨੂੰ ਪਰਮਿਟ ਸਮੇਂ ਸਿਰ ਮਿਲ ਜਾਏ ਤੇ ਉਸ ਦੇ ਕੰਮ ਜਾਂ ਪੜ੍ਹਾਈ ਦਾ ਨੁਕਸਾਨ ਨਾ ਹੋਏ।
ਇਮੀਗ੍ਰੇਸ਼ਨ ਵਿਭਾਗ ਅਨੁਸਾਰ ਦਹਾਕਿਆਂ ਤੋਂ ਚਲਦੀ ਇਸ ਪ੍ਰਕਿਰਿਆ ਕਾਰਨ ਸਰਹੱਦ ’ਤੇ ਭੀੜ ਵਧਦੀ ਸੀ ਤੇ ਅਰਜੀਕਰਤਾਵਾਂ ਨੂੰ ਬੇਲੋੜੀ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ। ਵਿਭਾਗ ਨੇ ਸਪਸ਼ਟ ਕੀਤਾ ਹੈ ਕਿ 24 ਦਸੰਬਰ ਤੋਂ ਅਜਿਹੀ ਲੋੜ ਵਾਲੇ ਕਿਸੇ ਵਿਅਕਤੀ ਨੂੰ ਫਲੈਗਪੋਲ ਦੀ ਲੋੜ ਨਹੀਂ ਹੋਵੇਗੀ ਤੇ ਉਹ ਘਰ ਬੈਠਿਆਂ ਹੀ ਆਨਲਾਈਨ ਅਰਜ਼ੀ ਦਾਖਲ ਕਰਵਾ ਸਕਦਾ ਹੈ। ਵਿਭਾਗ ਨੇ ਅਰਜ਼ੀਕਰਤਾਵਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਲੋੜੀਂਦੇ ਦਸਤਾਵੇਜ਼ ਪਹਿਲਾਂ ਤਿਆਰ ਕਰਕੇ ਆਖਰੀ ਤਰੀਕ ਤੋਂ ਕਾਫੀ ਦਿਨ ਪਹਿਲਾਂ ਘਰ ਬੈਠ ਕੇ ਅਰਜ਼ੀ ਭਰ ਸਕਦੇ ਹਨ। ਉਨ੍ਹਾਂ ਕਿਹਾ ਕਿ ਫਾਰਮ ਕਾਫੀ ਸੁਖਾਲੇ ਕਰ ਦਿੱਤੇ ਗਏ ਹਨ ਤਾਂ ਕਿ ਅਰਜ਼ੀਕਰਤਾਵਾਂ ਨੂੰ ਸਲਾਹਕਾਰਾਂ (ਏਜੰਟਾਂ) ਦੇ ਝੰਜਟ ਵਿੱਚ ਨਾ ਪੈਣਾ ਪਵੇ। ਦੱਸਣਾ ਬਣਦਾ ਹੈ ਕਿ ਹੁਣ ਤੱਕ ਇਨ੍ਹਾਂ ਕੰਮਾਂ ਲਈ ਅਮਰੀਕਨ ਸਰਹੱਦ ਦੇ ਕਿਸੇ ਲਾਂਘੇ ’ਤੇ ਜਾ ਕੇ ਪਹਿਲਾਂ ਸਰਹੱਦ ਪਾਰ ਅਮਰੀਕਨ ਪੋਸਟ ਤੋਂ ਇੱਕ ਫਾਰਮ ਭਰਵਾ ਕੇ ਲਿਆਉਣਾ ਪੈਂਦਾ ਸੀ, ਜਿਸ ਨੂੰ ਫਲੈਗਪੋਲ ਕਹਿੰਦੇ ਸੀ ਤੇ ਉਸ ਫਾਰਮ ਦੇ ਅਧਾਰ ’ਤੇ ਕੈਨੇਡਾ ਦਾਖਲੇ ਮੌਕੇ ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਅਮਲੇ ਵਲੋਂ ਪਰਮਿਟ ਜਾਰੀ (ਨਵਿਆਏ) ਜਾਂਦੇ ਸਨ। ਇਹ ਝੰਜਟ ਸਲਾਹਕਾਰਾਂ ਦੀ ਕਮਾਈ ਦਾ ਸਰੋਤ ਬਣਿਆ ਹੋਇਆ ਸੀ।

Advertisement

Advertisement