For the best experience, open
https://m.punjabitribuneonline.com
on your mobile browser.
Advertisement

ਕੈਨੇਡਾ: ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖਲ ’ਤੇ ਚਿੰਤਾ ਪ੍ਰਗਟਾਈ

09:51 PM May 06, 2024 IST
ਕੈਨੇਡਾ  ਜਾਂਚ ਕਮਿਸ਼ਨ ਨੇ ਚੋਣਾਂ ’ਚ ਵਿਦੇਸ਼ੀ ਦਖਲ ’ਤੇ ਚਿੰਤਾ ਪ੍ਰਗਟਾਈ
Advertisement

ਪੱਤਰ ਪ੍ਰੇਰਕ
ਵੈਨਕੂਵਰ, 5 ਮਈ

Advertisement

ਕੈਨੇਡਾ ਦੀਆਂ 2019 ਤੇ 2021 ਦੀਆਂ ਫੈਡਰਲ ਚੋਣਾਂ ਉੱਤੇ ਵਿਦੇਸ਼ੀ ਦਖਲ ਦੀਆਂ ਉਂਗਲਾਂ ਉੱਠਣ ਤੋਂ ਬਾਅਦ 7 ਸਤੰਬਰ 2023 ਨੂੰ ਜਸਟਿਸ ਮੈਰੀ ਜੋਸ ਹੋਗ ਦੀ ਅਗਵਾਈ ’ਚ ਨਿਯੁਕਤ ਹੋਏ ਜਾਂਚ ਕਮਿਸ਼ਨ ਨੇ ਆਪਣੀ ਰਿਪੋਰਟ ’ਚ ਵਿਦੇਸ਼ੀ ਦਖਲ ਦੀਆਂ ਪਰਤਾਂ ਖੋਲ੍ਹਦਿਆਂ ਇਸ ਨੂੰ ਕੈਨੇਡੀਅਨ ਸਿਸਟਮ ਉੱਤੇ ਕਾਲਾ ਧੱਬਾ ਕਰਾਰ ਦਿੱਤਾ ਹੈ। ਕਮਿਸ਼ਨ ਨੇ ਕੈਨੇਡੀਅਨ ਚੋਣਾਂ ਵਿਚ ਦਿਲਚਸਪਤੀ ਲੈ ਕੇ ਅੰਦਰਖਾਤੇ ਭੂਮਿਕਾ ਨਿਭਾਉਣ ਵਾਲੇ ਹੋਰ ਦੇਸ਼ਾਂ ਦੇ ਨਾਂ ਲਿਖਣ ਤੋਂ ਗੁਰੇਜ਼ ਕੀਤਾ ਹੈ ਪ੍ਰੰਤੂ ਚੀਨ ਤੇ ਵਰ੍ਹਦਿਆਂ ਕਿਹਾ ਕਿ ਬੇਸ਼ੱਕ ਉਸ ਦੀ ਭੂਮਿਕਾ ਨੇ ਨਤੀਜਿਆਂ ਨੂੰ ਬਹੁਤਾ ਪ੍ਰਭਾਵਿਤ ਨਹੀਂ ਛੱਡਿਆ, ਪਰ ਇਸ ਰੁਝਾਨ ਨੂੰ ਇੱਥੇ ਹੀ ਨੱਥ ਪਾਉਣ ਦੀ ਲੋੜ ਹੈ। ਇਸ ਲਈ ਸਰਕਾਰ ਨੂੰ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ।

ਇਸ ਦੇ ਨਾਲ ਹੀ ਕਮਿਸ਼ਨ ਨੇ ਕੁਝ ਖਾਸ ਹਲਕਿਆਂ ਦਾ ਜ਼ਿਕਰ ਕਰਦਿਆਂ ਉੱਥੇ ਵੱਸਦੇ ਵਿਦੇਸ਼ੀ ਮੂਲ ਦੇ ਭਾਈਚਾਰਿਆਂ ਨੂੰ ਪ੍ਰਭਾਵਿਤ ਕੀਤੇ ਜਾਣ ਵਾਲੀਆਂ ਰਿਕਾਰਡ ’ਤੇ ਲਈਆਂ ਗਵਾਹੀਆਂ ਦੀ ਡੂੰਘੀ ਘੋਖ ਕਰਦਿਆਂ ਕਿਹਾ ਕਿ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਵਲੋਂ ਮਨਮਰਜ਼ੀ ਦੇ ਲੋਕਾਂ ਨੂੰ ਜਿਤਾਉਣ ਲਈ ਮਨੁੱਖੀ ਮਾਨਸਿਕਤਾ ਨੂੰ ਟੂਲ ਬਣਾ ਕੇ ਵਰਤਣ ਦੇ ਯਤਨ ਕੀਤੇ ਗਏ। ਕਮਿਸ਼ਨ ਨੇ ਬਾਹਰਲੇ ਮੁਲਕਾਂ ਵਲੋਂ ਵੋਟਰਾਂ ਨੂੰ ਭਰਮਾਉਣ ਲਈ ਪੈਸੇ ਦੀ ਵਰਤੋਂ ਨਾ ਹੋਣ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਕਮਿਸ਼ਨ ਨੇ ਪ੍ਰਧਾਨ ਮੰਤਰੀ ਵਲੋਂ 2017 ਵਿਚ ਆਪੇ ਬਣਾਈ ਜਾਂਚ ਕਮੇਟੀ ਦੀ ਰਿਪੋਰਟ ਵਿਚ ਚੀਨ ਦੀ ਦਖਲਅੰਦਾਜ਼ੀ ਤੇ ਫਿਰ ਖੁੂਫੀਆਤੰਤਰ ਵਲੋਂ ਖਬਰਦਾਰ ਕੀਤੇ ਜਾਣ ਨੂੰ ਅਣਗੌਲਿਆ ਕੀਤੇ ਜਾਣ ਨੂੰ ਮੰਦਭਾਗਾ ਕਹਿੰਦਿਆਂ ਅੱਗੇ ਤੋਂ ਚੌਕਸ ਰਹਿਣ ਲਈ ਕਿਹਾ। ਕਮਿਸ਼ਨ ਨੇ ਕਿਹਾ ਕਿ ਵਿਦੇਸ਼ੀ ਦਖਲਅੰਦਾਜ਼ੀ ਸਿਰਫ ਫੈਡਰਲ ਚੋਣਾਂ ਨੂੰ ਹੀ ਪ੍ਰਭਾਵਤ ਨਹੀਂ ਕਰਦੀ ਸਗੋਂ ਹਰੇਕ ਪੱਧਰ ਦੀ ਚੋਣ ਪ੍ਰਕ੍ਰਿਰਿਆ ਅਤੇ ਉਸ ਨਾਲ ਸਬੰਧਤ ਅਮਲੇ ਨੂੰ ਵੀ ਪ੍ਰਭਾਵਤ ਕੀਤੇ ਜਾਣ ਦੇ ਯਤਨ ਕੀਤੇ ਜਾਂਦੇ ਹਨ, ਜਿੰਨਾਂ ਬਾਰੇ ਪਿਛਲੇ ਸਮੇਂ ’ਚ ਸਰਕਾਰ ਨੂੰ ਰਿਪੋਰਟਾਂ ਮਿਲਣ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਗਈ।

Advertisement
Author Image

A.S. Walia

View all posts

Advertisement
Advertisement
×