ਕੈਨੇਡਾ ਵੱਲੋਂ ਅਮਰੀਕਾ ’ਤੇ ਡਿਜੀਟਲ ਸੇਵਾ ਟੈਕਸ ਲਗਾਉਣ ਦੀ ਯੋਜਨਾ ਰੱਦ, ਦੋਵਾਂ ਮੁਲਕਾਂ ’ਚ ਗੱਲਬਾਤ ਬਹਾਲ
11:15 AM Jun 30, 2025 IST
Advertisement
ਟੋਰਾਂਟੋ, 30 ਜੂਨ
Advertisement
US Canada trade talks: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਵੱਲੋਂ ਅਮਰੀਕੀ ਡਿਜੀਟਲ ਕੰਪਨੀਆਂ ਉੱਤੇ ਡਿਜੀਟਲ ਟੈਕਸ (Digital Services Tax) ਲਗਾਉਣ ਦੀ ਯੋਜਨਾ ਰੱਦ ਕਰਨ ਮਗਰੋਂ ਅਮਰੀਕਾ ਨਾਲ ਵਪਾਰਕ ਗੱਲਬਾਤ ਬਹਾਲ ਹੋ ਗਈ ਹੈ।
Advertisement
Advertisement
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਤਕਨਾਲੋਜੀ ਕੰਪਨੀਆਂ ’ਤੇ ਟੈਕਸ ਲਗਾਉਣ ਦੀ ਕੈਨੇਡਾ ਦੀ ਯੋਜਨਾ ਨੂੰ ਲੈ ਕੇ ਵਪਾਰਕ ਗੱਲਬਾਤ ਨੂੰ ਮੁਅੱਤਲ ਕਰ ਰਹੇ ਹਨ। ਉਨ੍ਹਾਂ ਕੈਨੇਡਾ ਵੱਲੋਂ ਲਾਏ ਇਸ ਟੈਕਸ ਨੂੰ ‘‘ਅਮਰੀਕਾ ’ਤੇ ਸਿੱਧਾ ਤੇ ਸਪੱਸ਼ਟ ਹਮਲਾ’ ਦੱਸਿਆ ਸੀ।
ਕੈਨੇਡੀਅਨ ਸਰਕਾਰ ਨੇ ਕਿਹਾ ਕਿ ਉਹ ਇੱਕ ਵਪਾਰਕ ਸਮਝੌਤੇ ਦੀ ‘ਉਮੀਦ’ ਰੱਖਦੀ ਹੈ ਇਸ ਲਈ ਇਹ ‘ਡਿਜੀਟਲ ਸੇਵਾਵਾਂ ਟੈਕਸ ਨੂੰ ਰੱਦ’ ਕਰ ਦੇਵੇਗੀ। ਕਾਰਨੀ ਦੇ ਦਫਤਰ ਨੇ ਕਿਹਾ ਕਿ ਕਾਰਨੀ ਅਤੇ ਟਰੰਪ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋਏ ਹਨ। -ਪੀਟੀਆਈ
Advertisement